ਸਤਿ ਸ਼੍ਰੀ ਅਕਾਲ ਜੀ ਸਟੋਰੀਜ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਏ ਆਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਤੇ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਵੀ ਜਰੂਰ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਕਹਾਣੀ। ਸੁਬਾ ਦੇ ਕਰੀਬ 10 ਵਜੇ ਦਾ ਸਮਾਂ ਸੀ। 55 ਸਾਲ ਦੀ ਜਸਵੰਤ ਕੌਰ ਜੀ ਹੌਲੀ ਹੌਲੀ ਤੁਰਦੇ ਹੋਏ ਆਪਣੇ ਘਰ ਦੇ ਵੱਲ ਜਾ ਰਹੀ ਸੀ। ਉਹ ਹਜੇ ਗਲੀ ਦੇ ਮੋੜ ਤੋਂ ਮੁੜੀ ਹੀ ਸੀ ਕਿ ਸਾਹਮਣੇ ਗੁਆਂਢ ਦੀਆਂ ਦੋ ਔਰਤਾਂ ਮਿਲਖੋ ਅਤੇ ਮਨਜੀਤੋ ਦਿਖਾਈ ਦਿੱਤੀਆਂ। ਦੋਵੇਂ ਔਰਤਾਂ ਹੌਲੀ-ਹੌਲੀ ਆਵਾਜ਼ ਵਿੱਚ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ। ਪਰ ਜਿਵੇਂ
ਹੀ ਉਹਨਾਂ ਦੀ ਨਜ਼ਰ ਜਸਵੰਤ ਕੌਰ ਜੀ ਤੇ ਪਈ ਉਹਨਾਂ ਦੇ ਬੁੱਲਾਂ ਨੇ ਬੁੜਬੁੜਾਉਣਾ ਬੰਦ ਕਰ ਦਿੱਤਾ। ਉਹਨਾਂ ਦੀਆਂ ਅੱਖਾਂ ਵਿੱਚ ਝਲਕਦੇ ਸਵਾਲ ਤੇ ਫਿੱਕੀ ਜਿਹੀ ਮੁਸਕਾਨ ਦੇਖ ਕੇ ਜਸਵੰਤ ਕੌਰ ਜੀ ਸਮਝ ਗਈ ਕਿ ਗੱਲ ਜ਼ਰੂਰ ਉਹਨਾਂ ਦੇ ਬਾਰੇ ਵਿੱਚ ਹੀ ਚੱਲ ਰਹੀ ਸੀ। ਉਹ ਨਜ਼ਰ ਅੰਦਾਜ਼ ਕਰਦੀ ਹੋਈ ਆਪਣੇ ਘਰ ਦੇ ਵੱਲ ਵਧਣ ਲੱਗੀ। ਹਜੇ ਉਹ ਕੁਝ ਕਦਮ ਹੀ ਚੱਲੀ ਸੀ ਕਿ ਕੰਨਾਂ ਵਿੱਚ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਮਿਲਖੁ ਮੁਸਰ ਕਰਦੇ ਹੋਏ ਕਹਿ ਰਹੀ ਸੀ ਦੇਖ ਤਾਂ ਸਹੀ ਆਹ ਰਹੀ ਹੈ ਸਾਡੀ ਸੁਸਾਇਟੀ ਦੀ ਹੀਰੋਇਨ ਫਿਰ ਮਨਜੀਤੋ ਨੇ ਅੱਖਾਂ ਪਾੜਦੇ ਹੋਏ ਕਿਹਾ ਗੁਰਦੁਆਰੇ ਜਾਣ ਦਾ ਤਾਂ ਬਹਾਨਾ ਸੀ
ਕੰਮ ਕੁਝ ਹੋਰ ਹੀ ਕਰ ਰਹੀ ਸੀ। ਵਾਹਿਗੁਰੂ ਵਾਹਿਗੁਰੂ ਦਿਨ ਦਿਹਾੜੇ ਇਹ ਤਾਂ ਹੱਦ ਹੀ ਹੋ ਗਈ। ਵਿਧਵਾ ਹੋ ਕੇ ਵੀ ਅਜਿਹੀਆਂ ਹਰਕਤਾਂ ਇਹ ਸਭ ਦੇਖ ਕੇ ਸਾਡੇ ਬੱਚੇ ਕੀ ਸਿੱਖਣਗੇ? ਛੀ ਛੀ ਇਸ ਤਰ੍ਹਾਂ ਦੀਆਂ ਔਰਤਾਂ ਹੀ ਸੁਸਾਇਟੀ ਦੇ ਮਾਹੌਲ ਨੂੰ ਖਰਾਬ ਕਰ ਦਿੰਦੀਆਂ ਨੇ। ਫਿਰ ਮਿਲਖੋਜੋ ਨਾਲ ਹੀ ਕਹਿਣ ਲੱਗੀ ਰੱਬ ਬਚਾਵੇ ਸਾਨੂੰ ਇਸ ਤਰ੍ਹਾਂ ਦੀਆਂ ਔਰਤਾਂ ਤੋਂ ਅਸੀਂ ਤਾਂ ਆਪਣੇ ਬੱਚਿਆਂ ਨੂੰ ਇਹਨਾਂ ਵਰਗੇ ਲੋਕਾਂ ਤੋਂ ਦੂਰ ਹੀ ਰੱਖੀਏ। ਜਸਵੰਤ ਕੌਰ ਜੀ ਦੇ ਕਦਮ ਰੁੱਕ ਗਏ ਉਹਨਾਂ ਨੇ ਹੈਰਾਨੀ ਨਾਲ ਦੋਵਾਂ ਵੱਲ ਦੇਖਿਆ। ਮਨਜੀਤੋ ਤੇ ਮਿਲਖੋ ਦੀਆਂ ਆਵਾਜ਼ਾਂ ਹੁਣ ਥੋੜੀਆਂ ਉੱਚੀਆਂ ਹੋ ਚੁੱਕੀਆਂ ਸੀ। ਜਸਵੰਤ ਕੌਰ ਨੇ
ਆਪਣੀ ਜਗ੍ਹਾ ਤੋਂ ਹੀ ਕਿਹਾ ਕੁਝ ਕਹਿਣਾ ਹੈ ਤਾਂ ਸਾਹਮਣੇ ਆ ਕੇ ਕਹੋ। ਮਿਲਖੋ ਨੇ ਹੱਥਾਂ ਨੂੰ ਲੱਕ ਉੱਪਰ ਰੱਖਦੇ ਹੋਏ ਜਵਾਬ ਦਿੱਤਾ। ਹੁਣ ਕੀ ਕਹੀਏ ਪੂਰਾ ਮਹੱਲਾ ਜਾਣਦਾ ਹੈ ਤੁਹਾਡੇ ਬਾਰੇ ਇਹ ਸਭ ਗੱਲਾਂ ਇੱਥੇ ਨਹੀਂ ਚੱਲਣਗੀਆਂ। ਅਸੀਂ ਸਭ ਪਰਿਵਾਰ ਵਾਲੇ ਹਾਂ ਸੁਸਾਇਟੀ ਦਾ ਮਾਹੌਲ ਖਰਾਬ ਨਾ ਕਰ ਇਨਾਂ ਕਹਿ ਕੇ ਉਹ ਦੋਵੇਂ ਉੱਥੋਂ ਚਲੀਆਂ ਗਈਆਂ। ਗੁਆਂਢਨਾਂ ਦੀਆਂ ਗੱਲਾਂ ਸੁਣ ਕੇ ਜਸਵੰਤ ਕੌਰ ਜੀ ਦਾ ਦਿਲ ਬਹੁਤ ਦੁਖੀ ਹੋਇਆ। ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਲੋਕਾਂ ਦੀ ਸੋਚ ਇੰਨੀ ਗਿਰੀ ਹੋਈ ਵੀ ਹੋ ਸਕਦੀ ਹੈ। ਬਿਨਾਂ ਕੁਝ ਜਾਣੇ ਸਮਝੇ ਇੱਕ ਪਲ ਵਿੱਚ ਹੀ ਉਹਨਾਂ ਨੂੰ ਕਟਹਿਰੇ ਵਿੱਚ
ਖੜਹਾ ਕਰ ਦਿੱਤਾ ਗਿਆ ਸੀ। ਭਾਰੇ ਕਦਮਾਂ ਦੇ ਨਾਲ ਉਹ ਆਪਣੇ ਘਰ ਵੱਲ ਵਧਣ ਲੱਗੀ। ਜਸਵੰਤ ਕੌਰ ਜੀ ਉਦਾਸ ਮਨ ਨਾਲ ਘਰ ਦੇ ਵਿੱਚ ਦਾਖਲ ਹੋਈ। ਉਹਨ੍ਾਂ ਦੀਆਂ ਅੱਖਾਂ ਅਸਹਿਜਤਾ ਤੇ ਅਪਮਾਨ ਦੇ ਡੂੰਘੇ ਭਾਵਾਂ ਨਾਲ ਭਰ ਗਈਆਂ ਸੀ। ਅੰਦਰ ਆਉਂਦੇ ਹੀ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ ਤੇ ਅੰਦਰ ਆ ਕੇ ਆਪਣੀ ਆਰਾਮ ਵਾਲੀ ਕੁਰਸੀ ਤੇ ਬੈਠ ਗਈ। ਉਹਨਾਂ ਦੀਆਂ ਅੱਖਾਂ ਬੰਦ ਸੀ ਪਰ ਦਿਮਾਗ ਵਿੱਚ ਸੁਸਾਇਟੀ ਦੀਆਂ ਔਰਤਾਂ ਦੀਆਂ ਗੱਲਾਂ ਗੂੰਜ ਰਹੀਆਂ ਸੀ। ਉਹ ਸਮਝ ਨਹੀਂ ਪਾ ਰਹੀ ਸੀ। ਕਿ ਆਖਿਰਕਾਰ ਕਦੋਂ ਤੋਂ ਤੇ ਕਿਉਂ ਉਹਨ੍ਾਂ ਦੀ ਜ਼ਿੰਦਗੀ ਦਾ ਹਰ ਪਹਿਲੂ ਦੂਜਿਆਂ ਦੀ ਨਿੰਦਾ ਦਾ ਵਿਸ਼ਾ ਬਣ ਗਿਆ ਹੈ।
ਉਦੋਂ ਹੀ ਉਹਨਾਂ ਦੀ 26 ਸਾਲ ਦੀ ਬੇਟੀ ਪ੍ਰਭਦੀਪ ਆਪਣੇ ਕਮਰੇ ਤੋਂ ਬਾਹਰ ਆਈ। ਉਸ ਦੇ ਚਿਹਰੇ ਤੇ ਇੱਕ ਚੰਚਲ ਮੁਸਕਾਨ ਸੀ। ਮਾਂ ਆਪਾਂ ਦੋਵਾਂ ਦੇ ਲਈ ਅੱਜ ਮੈਂ ਨਾਸ਼ਤਾ ਬਣਾਉਣ ਲੱਗੀ ਹਾਂ। ਤੁਸੀਂ ਖਾ ਕੇ ਦੱਸਿਓ ਕਿ ਕਿਹੋ ਜਿਹਾ ਬਣਿਆ ਹੈ? ਜਸਵੰਤ ਕੌਰ ਨੇ ਉਸਦੀ ਗੱਲ ਦਾ ਜਵਾਬ ਨਹੀਂ ਦਿੱਤਾ। ਉਹ ਆਪਣੀ ਹੀ ਦੁਨੀਆਂ ਵਿੱਚ ਗੁਵਾਚੀ ਹੋਈ ਸੀ। ਉਹਨਾਂ ਦਾ ਚਿਹਰਾ ਉਦਾਸੀ ਨਾਲ ਭਰਿਆ ਹੋਇਆ ਸੀ। ਉਹਨਾਂ ਦੀਆਂ ਯਾਦਾਂ ਉਹਨਾਂ ਨੂੰ ਉਹਨਾਂ ਦੇ ਬਚਪਨ ਵਿੱਚ ਲਿਜਾ ਚੁੱਕੀਆਂ ਸੀ। ਜਿੱਥੇ ਉਹਨਾਂ ਦੇ ਹਿੱਸੇ ਵਿੱਚ ਸਿਰਫ ਦਰਦ ਤੇ ਅਪਮਾਨ ਹੀ ਆਇਆ ਸੀ। ਜਦੋਂ ਉਹ ਸਿਰਫ ਚਾਰ ਸਾਲ ਦੀ ਹੀ ਸੀ। ਉਹਨਾਂ
ਦੀ ਮਾਂ ਦਾ ਚਿਹਰਾ ਤਾਂ ਜਿਵੇਂ ਉਹਨਾਂ ਦੀਆਂ ਯਾਦਾਂ ਵਿੱਚ ਵਿੱਚਿ ਧੁੰਧਲਾ ਹੋ ਗਿਆ ਸੀ। ਉਹਨਾਂ ਨੂੰ ਸਿਰਫ ਇਨਨਾ ਯਾਦ ਸੀ ਕਿ ਉਹਨ੍ਾਂ ਦੀ ਮਾਂ ਬਹੁਤ ਬਿਮਾਰ ਸੀ ਤੇ ਇੱਕ ਰਾਤ ਹਮੇਸ਼ਾ ਦੇ ਲਈ ਇਸ ਦੁਨੀਆਂ ਨੂੰ ਅਲਵਿਧਾ ਕਹਿ ਕੇ ਚਲੀ ਗਈ ਸੀ। ਮਾਂ ਦੇ ਜਾਣ ਤੋਂ ਬਾਅਦ ਹੁਣ ਪਾਪਾ ਹੀ ਉਸਦੀ ਦੁਨੀਆਂ ਸੀ। ਜਸਵੰਤ ਕੌਰ ਜੀ ਆਪਣੇ ਪਾਪਾ ਦੇ ਸਾਏ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਸੀ। ਪਰ ਉਸ ਸਕੂਨ ਨੂੰ ਵੀ ਕਿਸਮਤ ਨੇ ਜ਼ਿਆਦਾ ਦੇਰ ਟਿਕਣ ਨਹੀਂ ਦਿੱਤਾ। ਜਦੋਂ ਉਹ 15 ਸਾਲ ਦੀ ਸੀ ਇੱਕ ਦਿਨ ਸੁਬਹਾ ਉਹਨਾਂ ਦੇ ਪਿਤਾ ਨੇ ਵੀ ਹਮੇਸ਼ਾ ਹਮੇਸ਼ਾ ਲਈ ਅੱਖਾਂ ਮੀਚ ਲਈਆਂ
ਉਹ ਦਿਨ ਜਸਵੰਤ ਕੌਰ ਜੀ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਤੂਫਾਨ ਲੈ ਕੇ ਆਇਆ ਸੀ। ਪਿਤਾ ਦੇ ਆਖਰੀ ਸਾਹਾਂ ਦੇ ਨਾਲ ਜਸਵੰਤ ਕੌਰ ਜੀ ਦੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਵੀ ਖਤਮ ਹੋ ਗਈਆਂ। ਪਿਤਾ ਜਾਂਦੇ ਜਾਂਦੇ ਸਿਰਫ ਇੱਕ ਗੱਲ ਕਹਿ ਕੇ ਗਏ ਸੀ ਕਿ ਬੇਟੀ ਜਸਵੰਤ ਤੇਰੇ ਚਾਚਾ ਚਾਚੀ ਜੀ ਦਾ ਘਰ ਹੀ ਹੁਣ ਤੇਰਾ ਘਰ ਹੋਵੇਗਾ। ਉਹ ਤੈਨੂੰ ਹਮੇਸ਼ਾ ਆਪਣੀ ਧੀ ਦੀ ਤਰ੍ਹਾਂ ਰੱਖਣਗੇ। ਜਸਵੰਤ ਕੌਰ ਜੀ ਨੂੰ ਯਾਦ ਸੀ ਕਿ ਚਾਚਾ ਚਾਚੀ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਤਾਂ ਦਿੱਤੀ ਪਰ ਦਿਲ ਵਿੱਚ ਕਦੇ ਨਹੀਂ ਉਹ ਘਰ ਉਸਦੇ ਲਈ ਇੱਕ ਬੁੱਚੜਖਾਨੇ ਤੋਂ ਘੱਟ ਨਹੀਂ ਸੀ। ਚਾਚੀ
ਅਕਸਰ ਕਹਿੰਦੀ ਬਿਨਾਂ ਮਾਂ ਪਿਓ ਦੀ ਕੁੜੀ ਹੈ ਜ਼ਿਆਦਾ ਸਿਰ ਚੜਾਵਾਂਗੇ ਤਾਂ ਨੱਕ ਵਢਾ ਦੇਵੇਗੀ। ਜਿੰਨਾ ਜਲਦੀ ਘਰ ਦਾ ਕੰਮ ਕਰਨਾ ਸਿੱਖੂਗੀ ਇਸ ਦੇ ਲਈ ਉਨਾ ਹੀ ਚੰਗਾ ਹੋਵੇਗਾ। ਕੱਲ ਨੂੰ ਵਿਆਹ ਕਰਨਾ ਹੈ ਤਾਂ ਕੋਈ ਸ਼ਿਕਾਇਤ ਨਾ ਕਰੇ। ਚਾਚੇ ਨੇ ਵੀ ਕਦੇ ਉਹਨਾਂ ਦੀਆਂ ਗੱਲਾਂ ਦਾ ਵਿਰੋਧ ਨਹੀਂ ਕੀਤਾ ਸੀ। ਜਸਵੰਤ ਕੌਰ ਨੂੰ ਘਰ ਦਾ ਹਰ ਛੋਟਾ ਵੱਡਾ ਕੰਮ ਕਰਨਾ ਪੈਂਦਾ। ਸੁਬਹਾ ਉੱਠ ਕੇ ਪਾਣੀ ਭਰਨਾ, ਝਾੜੂ ਪੋਚਾ ਕਰਨਾ, ਖਾਣਾ ਬਣਾਉਣਾ ਇਹਨਾਂ ਸਭ ਦੇ ਵਿੱਚ ਉਸ ਦਾ ਕਾਲਜ ਵੀ ਛੁੱਟ ਗਿਆ ਪਰ ਪੜ੍ਹਾਈ ਦਾ ਸ਼ੌਂਕ ਸੀ ਇਸ ਲਈ ਅੱਗੇ ਦੀ ਪੜ੍ਹਾਈ ਜਸਵੰਤ ਕੌਰ ਜੀ ਘਰੇ ਰਹਿ ਕੇ ਹੀ ਕਰਨ
ਲੱਗੀ। ਜਸਵੰਤ ਕੌਰ ਜੀ ਦੀ ਜ਼ਿੰਦਗੀ ਇੱਕ ਸੰਘਰਸ਼ ਬਣ ਚੁੱਕੀ ਸੀ। ਪਰ ਉਸ ਵਿੱਚ ਝੁੱਕਣ ਦਾ ਸੁਭਾਅ ਨਹੀਂ ਸੀ। ਚਾਚਾ ਚਾਚੀ ਜੀ ਦੇ ਘਰ ਵਿੱਚ ਰਹਿ ਕੇ ਇਹਨਾਂ ਹਾਲਾਤਾਂ ਦੇ ਬਾਵਜੂਦ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਹ ਦੇਰ ਰਾਤ ਜਦੋਂ ਘਰ ਦੇ ਸਾਰੇ ਕੰਮ ਖਤਮ ਹੋ ਜਾਂਦੇ ਤਾਂ ਆਪਣੇ ਕਮਰੇ ਵਿੱਚ ਬੈਠ ਕੇ ਕਿਤਾਬਾਂ ਵਿੱਚ ਡੁੱਬ ਜਾਂਦੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਇੱਕ ਚੰਗੇ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਦੇ ਲਈ ਇੰਟਰਵਿਊ ਦਿੱਤਾ। ਇੰਟਰਵਿਊ ਵਿੱਚ ਉਸਦੀ ਸਾਦਗੀ ਗਿਆਨ ਤੇ ਸਮਰਪਣ ਦੇਖ ਕੇ ਸਕੂਲ ਪ੍ਰਸ਼ਾਸ਼ਨ ਨੇ ਉਸਨੂੰ ਤੁਰੰਤ ਨਿਯੁਕਤ ਕਰ ਲਿਆ। ਜਦੋਂ ਜਸਵੰਤ ਕੌਰ ਜੀ ਨੇ ਇਹ ਖੁਸ਼ਖਬਰੀ
ਚਾਚੀ ਨੂੰ ਸੁਣਾਈ ਤਾਂ ਚਾਚੀ ਨੇ ਠੰਡੇ ਸੁਰ ਵਿੱਚ ਕਿਹਾ ਠੀਕ ਹੈ ਪਰ ਹੁਣ ਘਰ ਦੇ ਵਿੱਚ ਵੀ ਹੱਥ ਵਟਾਉਣਾ ਪਵੇਗਾ। ਜੋ ਕਮਾਵੇਂਗੀ ਉਹ ਘਰ ਵਿੱਚ ਆਵੇਗਾ। ਜਸਵੰਤ ਕੌਰ ਜੀ ਨੂੰ ਇਸ ਤੋਂ ਵੀ ਕੋਈ ਪਰੇਸ਼ਾਨੀ ਨਹੀਂ ਸੀ। ਨੌਕਰੀ ਉਸਦੇ ਲਈ ਸਿਰਫ ਕਮਾਈ ਦਾ ਸਾਧਨ ਹੀ ਨਹੀਂ ਸੀ। ਉਹ ਸਿੱਖਿਆ ਦੇ ਜ਼ਰੀਏ ਬੱਚਿਆਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਚਾਹੁੰਦੀ ਸੀ। ਹਰ ਸੁਬਹਾ ਜਸਵੰਤ ਕੌਰ ਜੀ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ। ਸੁਬਹਾ ਸੁਬਹ ਘਰ ਦੇ ਸਾਰੇ ਕੰਮ ਕਰਕੇ ਉਹ ਸਕੂਲ ਦੇ ਲਈ ਨਿਕਲਦੀ। ਬੱਚਿਆਂ ਦੇ ਮਾਸੂਮ ਸਵਾਲ ਤੇ ਮੁਸਕਾਨ ਨੇ ਜਸਵੰਤ ਕੌਰ ਜੀ ਨੂੰ ਅੰਦਰੋਂ ਮਜ਼ਬੂਤ ਬਣਾ ਰੱਖਿਆ ਸੀ। ਸਕੂਲ
ਵਿੱਚ ਉਸਨੂੰ ਬੱਚਿਆਂ ਦੇ ਵਿੱਚ ਸਕੂਨ ਮਿਲਦਾ। ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਹੀ ਉਸ ਦੀ ਚਾਚੀ ਉਸ ਤੋਂ ਉਸਦੀ ਤਨਖਾਹ ਦੇ ਪੈਸੇ ਮੰਗ ਲੈਂਦੀ ਸੀ। ਤੇ ਜਸਵੰਤ ਕੌਰ ਜੀ ਬਿਨਾਂ ਕੁਝ ਕਹੇ ਸਾਰਾ ਪੈਸਾ ਉਹਨਾਂ ਦੇ ਹੱਥ ਵਿੱਚ ਰ ੱ ਦਿੰਦੀ ਸੀ। ਕਦੇ ਆਪਣੇ ਲਈ ਕੁਝ ਖਰੀਦਣ ਦੀ ਇੱਛਾ ਵੀ ਹੁੰਦੀ ਤਾਂ ਉਸਦੇ ਲਈ ਵੀ ਚਾਚੀ ਦੇ ਅੱਗੇ ਹੱਥ ਫਿਲਾਉਣਾ ਪੈਂਦਾ ਸੀ। ਇੱਕ ਦਿਨ ਸੁਬਹਾ ਜਸਵੰਤ ਕੌਰ ਜੀ ਪ੍ਰਿੰਸੀਪਲ ਆਫਿਸ ਦੇ ਵੱਲ ਜਾ ਰਹੀ ਸੀ। ਉਦੋਂ ਹੀ ਉਸਨੇ ਦੇਖਿਆ ਕਿ ਆਫਿਸ ਦੇ ਬਾਹਰ ਇੱਕ ਪਤਲਾ ਜਿਹਾ ਨੌਜਵਾਨ ਗਾਰਡ ਨਾਲ ਬਹਿਸ ਕਰ ਰਿਹਾ ਹੈ। ਨੌਜਵਾਨ ਦੇ ਕੱਪੜੇ ਸਧਾਰਨ ਪਰ ਸਾਫ
ਸੁਥਰੇ ਸੀ। ਉਸ ਦੀਆਂ ਅੱਖਾਂ ਵਿੱਚ ਉਮੀਦ ਤੇ ਚਿਹਰੇ ਤੇ ਪਰੇਸ਼ਾਨੀ ਸਾਫ ਝਲਕ ਰਹੀ ਸੀ। ਦੇਖੋ ਮੈਨੂੰ ਬਸ ਇੱਕ ਵਾਰ ਪ੍ਰਿੰਸੀਪਾਲ ਮਿਲਣ ਦੇ ਦਿਓ ਮੈਂ ਨੌਕਰੀ ਕਰਨੀ ਹੈ। ਮੈਨੂੰ ਨੌਕਰੀ ਦੀ ਬਹੁਤ ਲੋੜ ਹੈ। ਨੌਜਵਾਨ ਨੇ ਬੇਨਤੀ ਕੀਤੀ ਪਰ ਗਾਰਡ ਬੇਰੁਖੀ ਨਾਲ ਬੋਲਿਆ ਜਦੋਂ ਤੱਕ ਤੁਹਾਡੇ ਕੋਲ ਤੁਹਾਡਾ ਰਿਜਿਊਮ ਤੇ ਸਾਰੇ ਡਾਕੂਮੈਂਟ ਨਹੀਂ ਹੋਣਗੇ ਤੁਸੀਂ ਅੰਦਰ ਨਹੀਂ ਜਾ ਸਕਦੇ। ਹੁਣ ਜਾਓ ਇੱਥੋਂ ਕੋਈ ਬਹਿਸ ਨਾ ਕਰੋ। ਜਸਵੰਤ ਕੌਰ ਜੀ ਨੇ ਥੋੜੀ ਦੇਰ ਇਹ ਸਭ ਦੇਖਿਆ ਪਰ ਕਲਾਸ ਦਾ ਸਮਾਂ ਹੋ ਰਿਹਾ ਸੀ ਤਾਂ ਉਹ ਅੱਗੇ ਵੱਧ ਗਈ। ਅਗਲੇ ਦਿਨ ਫਿਰ ਉਹੀ ਨੌਜਵਾਨ ਆਫਿਸ ਦੇ ਬਾਹਰ ਖੜਹਾ ਦਿਸਿਆ। ਇਸ ਵਾਰ ਉਹ
ਸਿੱਧਾ ਜਸਵੰਤ ਕੌਰ ਜੀ ਦੇ ਕੋਲ ਆਇਆ ਅਤੇ ਕਿਹਾ ਮੈਡਮ ਮੇਰਾ ਨਾਮ ਤੇ ਜਿੰਦਰਪਾਲ ਹੈ ਮੈਂ ਇੱਥੇ ਨੌਕਰੀ ਦੇ ਲਈ ਇੰਟਰਵਿਊ ਦੇਣ ਆਇਆ ਹਾਂ। ਕੱਲ ਵੀ ਆਇਆ ਸੀ ਪਰ ਗਾਰਡ ਨੇ ਮੈਨੂੰ ਅੰਦਰ ਜਾਣ ਨਹੀਂ ਦਿੱਤਾ। ਕਿਰਪਾ ਕਰਕੇ ਮੇਰੀ ਮਦਦ ਕਰ ਦਿਓ ਮੈਨੂੰ ਨੌਕਰੀ ਦੀ ਸਖਤ ਜਰੂਰਤ ਹੈ। ਮੇਰੇ ਕੋਲ ਸਾਰੇ ਡਾਕੂਮੈਂਟ ਸੀ ਪਰ ਮੇਰਾ ਉਹ ਬੈਗ ਜਿਸ ਵਿੱਚ ਡਾਕੂਮੈਂਟ ਰੱਖੇ ਸੀ ਉਹ ਚੋਰੀ ਹੋ ਗਿਆ। ਮੈਂ ਸਾਇੰਸ ਫੀਲਡ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਮੈਂ ਬੱਚਿਆਂ ਨੂੰ ਪੜਹਾਉਣ ਦਾ ਜਨੂਨ ਰੱਖਦਾ ਹਾਂ। ਮੈਨੂੰ ਬਸ ਇੱਕ ਮੌਕਾ ਚਾਹੀਦਾ ਹੈ ਪਲੀਜ਼ ਇੱਕ ਵਾਰ ਮੈ ਨੂੰ ਪ੍ਰਿੰਸੀਪਲ ਨਾਲ ਮਿਲਵਾ ਦਿਓ। ਮੈਂ ਤੁਹਾਡਾ ਬਹੁਤ
ਅਹਿਸਾਨ ਮੰਨੂੰਗਾ। ਜਦੋਂ ਉਸ ਨੌਜਵਾਨ ਨੇ ਇਦਾਂ ਕਿਹਾ ਤਾਂ ਜਸਵੰਤ ਕੌਰ ਜੀ ਉਸ ਦੀ ਆਵਾਜ਼ ਵਿੱਚ ਸੱਚਾਈ ਮਹਿਸੂਸ ਕਰ ਰਹੀ ਸੀ। ਉਹਨਾਂ ਨੇ ਕੁਝ ਪਲ ਸੋਚਿਆ ਤੇ ਫਿਰ ਕਿਹਾ ਚਲੋ ਮੈਂ ਤੁਹਾਨੂੰ ਪ੍ਰਿੰਸੀਪਲ ਸਰ ਨਾਲ ਮਿਲਵਾ ਦਿੰਦੀ ਹਾਂ। ਨੌਜਵਾਨ ਦੀਆਂ ਅੱਖਾਂ ਵਿੱਚ ਰਾਹਤ ਦੀ ਚਮਕ ਆ ਗਈ। ਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਸਵੰਤ ਕੌਰ ਜੀ ਨੇ ਕਿਹਾ ਇਹ ਮੇਰੇ ਨਾਲ ਨੇ ਅੰਦਰ ਆਉਣ ਦਿਓ। ਉਸ ਨੌਜਵਾਨ ਨੇ ਕਿਹਾ ਧੰਨਵਾਦ ਮੈਡਮ ਮੈਂ ਹਮੇਸ਼ਾ ਤੁਹਾਡਾ ਰਣੀ ਰਹੂੰਗਾ। ਜਸਵੰਤ ਕੌਰ ਜੀ ਉਸਨੂੰ ਆਪਣੇ ਨਾਲ ਪ੍ਰਿੰਸੀਪਲ ਦੇ ਆਫਿਸ ਤੱਕ ਲੈ ਗਈ। ਉਸਨੇ ਅੰਦਰ ਜਾ ਕੇ ਪ੍ਰਿੰਸੀਪਲ ਨਾਲ ਕੁਝ ਗੱਲਬਾਤ ਕੀਤੀ ਤੇ ਤਜਿੰਦਰ
ਪਾਲ ਨੂੰ ਅੰਦਰ ਜਾਣ ਨੂੰ ਕਿਹਾ। ਉਸ ਤੋਂ ਬਾਅਦ ਜਸਵੰਤ ਕੌਰ ਜੀ ਆਪਣੀ ਕਲਾਸ ਲਾਉਣ ਚਲੀ ਗਈ। ਕੁਝ ਸਮੇਂ ਬਾਅਦ ਜਦੋਂ ਉਹ ਬਾਹਰ ਆਈ ਤਾਂ ਉਹ ਨੌਜਵਾਨ ਤਜਿੰਦਰ ਪਾਲ ਸਾਹਮਣੇ ਖੜਾ ਸੀ। ਉਸਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਸੀ। ਉਸ ਨੇ ਜਸਵੰਤ ਕੌਰ ਜੀ ਵੱਲ ਦੇਖਿਆ ਤੇ ਹੱਥ ਜੋੜ ਕੇ ਕਿਹਾ ਮੈਡਮ ਜੇ ਅੱਜ ਤੁਸੀਂ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਸ਼ਾਇਦ ਮੈਨੂੰ ਇਹ ਮੌਕਾ ਨਾ ਮਿਲਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਸਵੰਤ ਕੌਰ ਜੀ ਨੇ ਪੁੱਛਿਆ ਕੀ ਨੌਕਰੀ ਮਿਲ ਗਈ ਤੁਹਾਨੂੰ ਹਾਂਜੀ ਫਿਲਹਾਲ ਤਾਂ ਮੈਨੂੰ ਨੌਕਰੀ ਤੇ ਰੱਖ ਲਿਆ ਗਿਆ ਹੈ ਪਰ ਸਾਰੇ ਡਾਕੂਮੈਂਟ ਦੀਆਂ ਕਾਪੀਆਂ ਕਢਵਾ ਕੇ ਜਲਦੀ
ਤੋਂ ਜਲਦੀ ਆਫਿਸ ਵਿੱਚ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਫਿਰ ਮੇਰੀ ਜੋਬ ਕਨਫਰਮ ਹੋ ਜਾਵੇਗੀ। ਤਜਿੰਦਰਪਾਲ ਨੇ ਥੋੜਾ ਝਿਜਕਦੇ ਹੋਏ ਪੁੱਛਿਆ ਮੈਡਮ ਕੀ ਤੁਸੀਂ ਜਾਣਦੇ ਹੋ ਇੱਥੇ ਆਸ ਪਾਸ ਕਿਰਾਏ ਤੇ ਕੋਈ ਘਰ ਮਿਲੂਗਾ ਇੱਕ ਕਮਰਾ ਵੀ ਮਿਲ ਜਾਵੇ ਤਾਂ ਕਾਫੀ ਹੈ। ਜਸਵੰਤ ਕੌਰ ਜੀ ਨੇ ਕੁਝ ਦੇਰ ਸੋਚਿਆ ਤੇ ਫਿਰ ਕਿਹਾ ਦਰਅਸਲ ਮੈਂ ਆਪਣੇ ਚਾਚਾ ਚਾਚੀ ਦੇ ਨਾਲ ਰਹਿੰਦੀ ਹਾਂ ਉਹਨਾਂ ਦੇ ਘਰ ਦੇ ਉੱਪਰ ਇੱਕ ਕਮਰਾ ਖਾਲੀ ਹੈ। ਉਹ ਕਿਰਾਏ ਤੇ ਦੇਣਾ ਚਾਹੁੰਦੇ ਨੇ। ਉਹ ਕਮਰਾ ਜੇ ਤੁਸੀਂ ਚਾਹੋ ਤਾਂ ਦੇਖ ਸਕਦੇ ਹੋ। ਇਹ ਗੱਲ ਸੁਣ ਕੇ ਤਜਿੰਦਰ ਪਾਲ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਜੀ ਮੈਡਮ ਇਹ ਤਾਂ ਬਹੁਤ
ਚੰਗਾ ਹੋਵੇਗਾ। ਦੱਸੋ ਕਦੋਂ ਜਾਣਾ ਹੈ? ਜਸਵੰਤ ਕੌਰ ਜੀ ਨੇ ਉਸਦੀ ਕਾਲੀ ਦੇਖ ਕੇ ਕਿਹਾ ਜੇ ਤੁਹਾਡੇ ਕੋਲ ਸਮਾਂ ਹੈ ਤਾਂ ਛੁੱਟੀ ਦੇ ਬਾਅਦ ਚੱਲਦੇ ਹਾਂ ਜੀ ਜੀ ਮੈਡਮ ਠੀਕ ਹੈ ਛੁੱਟੀ ਤੋਂ ਬਾਅਦ ਇੱਥੇ ਮਿਲਦੇ ਹਾਂ। ਜਦੋਂ ਜਸਵੰਤ ਕੌਰ ਜੀ ਤੇ ਜਿੰਦਰਪਾਲ ਨੂੰ ਲੈ ਕੇ ਘਰੇ ਪਹੁੰਚੀ ਤਾਂ ਘਰ ਦੇ ਬਾਹਰ ਵਿਹੜੇ ਵਿੱਚ ਚਾਚੀ ਬੈਠੀ ਹੋਈ ਸੀ। ਚਾਚੀ ਇਹ ਤੇਜਿੰਦਰਪਾਲ ਹੈ ਇਹ ਸਾਡੇ ਸਕੂਲ ਵਿੱਚ ਨਵਾਂ ਟੀਚਰ ਹੈ। ਇਸ ਨੂੰ ਕਿਾਏ ਤੇ ਇੱਕ ਕਮਰਾ ਚਾਹੀਦਾ ਹੈ। ਚਾਚੀ ਨੇ ਇੱਕ ਪਲ ਦੇ ਲਈ ਤਜਿੰਦਰ ਪਾਲ ਨੂੰ ਸਿਰ ਤੋਂ ਪੈਰਾਂ ਤੱਕ ਘੂਰਿਆ ਤੇ ਫਿਰ ਮੂੰਹ ਬਣਾਉਂਦੇ ਹੋਏ ਕਿਹਾ ਠੀਕ ਹੈ ਦੇਖ
ਲਾ ਪਰ ਮੈਨੂੰ ਕਿਾਇਆ ਐਡਵਾਂਸ ਚਾਹੀਦਾ ਹੈ। ਬਿਜਲੀ ਪਾਣੀ ਦੇ ਖਰਚੇ ਅਲੱਗ ਲੱਗਣਗੇ। ਤੇ ਸਿੰਦਰਪਾਲ ਨੇ ਤੁਰੰਤ ਕਿਹਾ ਜੀ ਮੈਨੂੰ ਸਭ ਮਨਜ਼ੂਰ ਹੈ ਪਰ ਫਿਲਹਾਲ ਮੇਰੇ ਕੋਲ ਐਡਵਾਂਸ ਦੇਣ ਦੇ ਲਈ ਪੈਸੇ ਨਹੀਂ। ਇਹ ਸੁਣਦੇ ਹੀ ਚਾਚੀ ਭੜਕ ਉੱਠੀ ਵਾਹ ਹੁਣ ਮੁਫਤ ਦੇ ਵਿੱਚ ਕਮਰਾ ਦੇਣ ਲੱਗੇ ਅਸੀਂ। ਜਸਵੰਤ ਇਹ ਕੀ ਤਮਾਸ਼ਾ ਹੈ ਤੈਨੂੰ ਪਤਾ ਹੈ ਨਾ ਕਿ ਘਰ ਦਾ ਕਿੰਨਾ ਖਰਚਾ ਵੱਧ ਗਿਆ ਹੈ ਤੇ ਉਪਰੋਂ ਤੂੰ ਅਜਿਹੇ ਲੋਕਾਂ ਨੂੰ ਲੈ ਆਉਂਦੀ ਹੈ ਜੋ ਕਿਰਾਇਆ ਵੀ ਨਹੀਂ ਦੇ ਸਕਦੇ ਤੇ ਤੂੰ ਜੇ ਪੈਸੇ ਨਹੀਂ ਤਾਂ ਕੋਈ ਹੋਰ ਜਗ੍ਹਾ ਲੱਭ ਲੈ ਤੇ਼ਿੰਦਰਪਾਲ ਦੇ ਵੱਲ ਦੇਖਦੇ ਹੋਏ ਚਾਚੀ ਨੇ ਗੁੱਸੇ ਨਾਲ
ਕਿਹਾ ਤੇ ਅੰਦਰ ਜਾਣ ਲੱਗੀ ਤਾਂ ਚਾਚੀ ਦੇ ਪਿੱਛੇ ਆਉਂਦੀ ਹੋਈ ਜਸਵੰਤ ਨੇ ਕਿਹਾ ਚਾਚੀ ਉੱਪਰ ਦਾ ਕਮਰਾ ਵੈਸੇ ਵੀ ਖਾਲੀ ਪਿਆ ਹੈ। ਕੋਈ ਰਹਿ ਲਵੇਗਾ ਤਾਂ ਤੁਹਾਨੂੰ ਹੀ ਫਾਇਦਾ ਹੋਵੇਗਾ। ਇਹਨਾਂ ਨੂੰ ਹੁਣੇ ਹੁਣੇ ਨੌਕਰੀ ਮਿਲੀ ਹੈ। ਕੁਝ ਸਮਾਂ ਦਿਓ ਜਿਵੇਂ ਹੀ ਪਹਿਲੀ ਤਨਖਾਹ ਆਵੇਗੀ ਇਹ ਕਿਰਾਇਆ ਵੀ ਦੇ ਦੇਣਗੇ ਤੇ ਐਡਵਾਂਸ ਵੀ ਮੈਂ ਇਹਨਾਂ ਨੂੰ ਜਾਣਦੀ ਹਾਂ। ਇਹ ਬਹੁਤ ਚੰਗੇ ਇਨਸਾਨ ਨੇ ਇਹ ਗੱਲ ਸੁਣ ਕੇ ਚਾਚੀ ਨੇ ਅੱਖਾਂ ਕੱਢਦੀ ਹੋਈ ਨੇ ਜਸਵੰਤ ਜੀ ਵੱਲ ਦੇਖਿਆ ਤੇ ਫਿਰ ਕੁਝ ਦੇਰ ਸੋਚ ਕੇ ਬੋਲੀ ਠੀਕ ਹੈ ਪਰ ਯਾਦ ਰੱਖੀਂ ਜੇ ਕਿਰਾਇਆ ਨਾ ਮਿਲਿਆ ਤਾਂ ਕਮਰਾ ਤੁਰੰਤ ਖਾਲੀ ਕਰਵਾ ਲਵਾਂਗੀ।
ਦਿਖਾ ਦੇ ਇਸ ਨੂੰ ਕਮਰਾ ਕਹਿ ਕੇ ਚਾਚੀ ਅੰਦਰ ਚਲੀ ਗਈ। ਜੀ ਧੰਨਵਾਦ ਤੁਹਾਡਾ ਇਹ ਪੁਕਾਰ ਮੈਂ ਜ਼ਿੰਦਗੀ ਭਰ ਯਾਦ ਰੱਖੂੰਗਾ। ਮੈਂ ਕੱਲ ਸੁਬਹਾ ਪਿੰਡ ਤੋਂ ਆਪਣਾ ਸਮਾਨ ਲੈ ਕੇ ਆਊਂਗਾ। ਕਮਰਾ ਦੇਖ ਕੇ ਤਜਿੰਦਰ ਪਾਲ ਨੇ ਜਸਵੰਤ ਜੀ ਨੂੰ ਕਿਹਾ ਉਹ ਤਾਂ ਠੀਕ ਹੈ ਪਰ ਇੱਕ ਗੱਲ ਯਾਦ ਰੱਖਿਓ ਇੱਥੋਂ ਦੇ ਨਿਜ਼ਮ ਕਾਇਦੇ ਕਾਨੂੰਨ ਦਾ ਧਿਆਨ ਰੱਖਣਾ ਪਵੇਗਾ। ਚਾਚੀ ਥੋੜਾ ਸਖਤ ਮਿਜ਼ਾਜ ਦੀ ਹੈ। ਜਸਵੰਤ ਜੀ ਨੇ ਕਿਹਾ ਤਾਂ ਤਜਿੰਦਰ ਪਾਲ ਕਹਿਣ ਲੱਗਿਆ ਜੀ ਜਸਵੰਤ ਮੈਡਮ ਮੈਂ ਇਸਦਾ ਪੂਰਾ ਧਿਆਨ ਰੱਖੂੰਗਾ। ਦਿਨ ਬੀਤਣ ਲੱਗੇ ਜਸਵੰਤ ਤੇ ਤਜਿੰਦਰ ਪਾਲ ਦੇ ਵਿੱਚ ਇੱਕ ਗਹਿਰੀ ਦੋਸਤੀ ਜਿਹੀ ਬਣ ਗਈ ਸੀ। ਜਦੋਂ ਵੀ
ਜਸਵੰਤ ਜੀ ਨੂੰ ਸਾਇੰਸ ਵਿਸ਼ੇ ਵਿੱਚ ਕੋਈ ਪਰੇਸ਼ਾਨੀ ਹੁੰਦੀ ਉਹ ਤਿਜਿੰਦਰ ਪਾਲ ਤੋਂ ਪੁੱਛ ਲੈਂਦੀ। ਤਜਿੰਦਰ ਪਾਲ ਵੀ ਬੜੀ ਹੀ ਸ਼ਾਂਤੀਪੂਰਵਕ ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦਾ। ਹੌਲੀ-ਹੌਲੀ ਦੋਵਾਂ ਦੇ ਵਿੱਚਲੀ ਗੱਲਬਾਤ ਵਧਣ ਲੱਗੀ। ਅੱਜ ਵੀ ਜਸਵੰਤ ਜੀ ਸਾਇੰਸ ਵਿਸ਼ੇ ਤੇ ਕਿਸੇ ਪ੍ਰੋਜੈਕਟ ਦੀ ਤਿਆਰੀ ਕਰ ਰਹੀ ਸੀ। ਪਰ ਸ਼ੁਰੂਆਤ ਕਿੱਥੋਂ ਕਰੇ ਸਮਝ ਨਹੀਂ ਆ ਰਿਹਾ ਸੀ। ਇਸ ਲਈ ਸਲਾਹ ਲੈਣ ਦੇ ਲਈ ਉਹ ਤੇ ਜਿਿੰਦਰ ਦੇ ਕੋਲ ਚਲੀ ਗਈ। ਦਰਵਾਜ਼ਾ ਖੜਕਾਉਣ ਤੇ ਤਜਿੰਦਰ ਪਾਲ ਦੀ ਹੌਲੀ ਜਿਹੀ ਆਵਾਜ਼ ਆਈ ਦਰਵਾਜ਼ਾ ਖੁੱਲਿਆ ਹੈ। ਜਸਵੰਤ ਜੀ ਅੰਦਰ ਗਈ ਤਾਂ ਦੇਖਿਆ ਕਿ ਤਜਿੰਦਰ ਪਾਲ ਬਿਸਤਰੇ ਤੇ ਲੇਟਿਆ ਹੋਇਆ ਸੀ। ਉਸਦਾ ਚਿਹਰਾ
ਉਤਰਿਆ ਹੋਇਆ ਸੀ। ਤਜਿੰਦਰ ਪਾਲ ਸਰ ਕੀ ਹੋਇਆ ਤੁਸੀਂ ਠੀਕ ਤਾਂ ਹੋ ਤਜਿੰਦਰਪਾਲ ਨੇ ਬੜੀ ਮੁਸ਼ਕਿਲ ਨਾਲ ਜਵਾਬ ਦਿੱਤਾ ਕੁਝ ਨਹੀਂ ਬਸ ਉਹ ਥੋੜਹਾ ਜਿਹਾ ਬੁਖਾਰ ਹੈ। ਜਸਵੰਤ ਜੀ ਉਸਦੀ ਹਾਲਤ ਦੇਖ ਕੇ ਚਿੰਤਿਤ ਹੋ ਗਈ ਤੇ ਇੱਕ ਕੌਲੀ ਵਿੱਚ ਠੰਡਾ ਪਾਣੀ ਲੈ ਕੇ ਆਈ ਤੇ ਤਜਿੰਦਰ ਪਾਲ ਦੇ ਮੱਥੇ ਤੇ ਗਿੱਲੀਆਂ ਪੱਟੀਆਂ ਰੱਖਣ ਲੱਗੀ। ਤੁਸੀਂ ਤਕਲੀਫ ਨਾ ਕਰੋ ਮੈਂ ਥੋੜਾ ਆਰਾਮ ਕਰ ਲਵਾਂਗਾ ਤਾਂ ਠੀਕ ਹੋ ਜਾਊਂਗਾ। ਜਸਵੰਤ ਜੀ ਨੇ ਕਿਹਾ ਬਸ ਹੁਣ ਜ਼ਿਆਦਾ ਨਾ ਬੋਲੋ ਆਰਾਮ ਕਰੋ। ਇਨਾਂ ਕਹਿ ਕੇ ਜਸਵੰਤ ਜੀ ਬੁਖਾਰ ਦੀ ਦਵਾਈ ਲੈ ਆਈ ਤੇ ਪਾਣੀ ਦੇ ਨਾਲ ਤਜਿੰਦਰ ਪਾਲ ਨੂੰ ਦੇ ਦਿੱਤੀ। ਮੈਡਮ ਤੁਹਾਡੇ
ਇਸ ਅਹਿਸਾਨ ਨੂੰ ਮੈਂ ਕਦੇ ਨਹੀਂ ਭੁੱਲੂੰਗਾ। ਇਸ ਵਿੱਚ ਅਹਿਸਾਨ ਵਾਲੀ ਕਿਹੜੀ ਗੱਲ ਹੋ ਗਈ ਇਨਸਾਨੀਅਤ ਨਾਮ ਦੀ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ ਜਸਵੰਤ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਤਜਿੰਦਰਪਾਲ ਜਸਵੰਤ ਕੌਰ ਜੀ ਦੇ ਵਰਤਾਅ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਿਆ ਸੀ। ਹੌਲੀ-ਹੌਲੀ ਤਜਿੰਦਰ ਪਾਲ ਤੇ ਜਸਵੰਤ ਜੀ ਦੇ ਵਿੱਚ ਇੱਕ ਅਣਕਿਹਾ ਰਿਸ਼ਤਾ ਜਿਹਾ ਬਣ ਗਿਆ। ਇਸ ਦੌਰਾਨ ਜਸਵੰਤ ਜੀ ਨੇ ਵੀ ਮਹਿਸੂਸ ਕੀਤਾ ਕਿ ਤਜਿੰਦਰ ਪਾਲ ਨੇਕ ਦਿਲ ਦਾ ਹੋਣ ਦੇ ਨਾਲ ਨਾਲ ਇੱਕ ਮਿਹਨਤੀ ਇਨਸਾਨ ਵੀ ਸੀ। ਮਹੀਨੇ ਦੇ ਆਖਰੀ ਦੋ ਦਿਨਾਂ ਵਿੱਚ ਤਜਿੰਦਰ ਪਾਲ ਗਰੀਬਾਂ ਦੀ ਬਸਤੀ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਕਰਦਾ
ਸੀ। ਤਜਿੰਦਰ ਪਾਲ ਦੀ ਇਸ ਪ੍ਰਵਿਰਤੀ ਨੇ ਜਸਵੰਤ ਨੂੰ ਹੋਰ ਵੀ ਪ੍ਰਭਾਵਿਤ ਕੀਤਾ। ਉਹ ਮਨ ਹੀ ਮਨ ਸੋਚਣ ਲੱਗੀ ਤਜਿੰਦਰ ਪਾਲ ਸਿਰਫ ਚੰਗੇ ਇਨਸਾਨ ਹੀ ਨਹੀਂ ਬਲਕਿ ਉਹ ਅਜਿਹੇ ਇਨਸਾਨ ਨੇ ਜਿਨਹਾਂ ਦੇ ਨਾਲ ਜੀਵਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਹੌਲੀ-ਹੌਲੀ ਜਸਵੰਤ ਜੀ ਤੇ ਤਜਿੰਦਰ ਪਾਲ ਜੀ ਦੀ ਆਪਸੀ ਸਮਝ ਤੇ ਕਰੀਬੀ ਹੋਰ ਵਧਣ ਲੱਗੀ ਤੇ ਦੋਵੇਂ ਇੱਕ ਦੂਜੇ ਨੂੰ ਇਸ ਕਦਰ ਪਸੰਦ ਕਰਨ ਲੱਗੇ ਕਿ ਉਹਨ੍ਾਂ ਦੀ ਦੋਸਤੀ ਪਿਆਰ ਵਿੱਚ ਤਬਦੀਲ ਹੋ ਗਈ। ਦੋਵਾਂ ਨੇ ਪੂਰੀ ਜ਼ਿੰਦਗੀ ਇੱਕ ਦੂਜੇ ਨਾਲ ਬਿਤਾਉਣ ਦਾ ਫੈਸਲਾ ਕਰ ਲਿਆ। ਪਰ ਜਸਵੰਤ ਕੌਰ ਜੀ ਦੇ ਘਰ ਵਾਲਿਆਂ ਤੋਂ ਉਸ ਦਾ ਹੱਥ ਮੰਗਣ ਦੇ
ਲਈ ਉਸਦਾ ਆਰਥਿਕ ਰੂਪ ਤੋਂ ਮਜਬੂਤ ਹੋਣਾ ਬਹੁਤ ਜ਼ਰੂਰੀ ਸੀ। ਇਸ ਲਈ ਉਸਨੇ ਕੋਲ ਕਿਰਾਏ ਤੇ ਇੱਕ ਜਗ੍ਹਾ ਲੈ ਲਈ ਜਿੱਥੇ ਉਸਨੇ ਆਪਣਾ ਕੋਚਿੰਗ ਇੰਸਟੀਚਿਊਟ ਖੋਲਿਆ ਤਾਂ ਕਿ ਜ਼ਿਆਦਾ ਆਮਦਨੀ ਆ ਸਕੇ। ਇਧਰ ਜਸਵੰਤ ਕੌਰ ਜੀ ਦੇ ਚਾਚਾ ਜੀ ਉਸਦੇ ਲਈ ਰਿਸ਼ਤਾ ਦੇਖ ਰਹੇ ਸੀ। ਪਰ ਜਸਵੰਤ ਜੀ ਨੇ ਜਦੋਂ ਉਹਨਾਂ ਨੂੰ ਆਪਣੇ ਤੇ ਤਜਿੰਦਰ ਪਾਲ ਦੇ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ। ਫਿਰ ਤਾਂ ਘਰ ਵਿੱਚ ਤੂਫਾਨ ਮੱਚ ਗਿਆ। ਹੇ ਰੱਬਾ ਇਸ ਕੁੜੀ ਨੇ ਤਾਂ ਸਾਡਾ ਨੱਕ ਵਢਾ ਕੇ ਰੱਖ ਦਿੱਤਾ। ਮੈਂ ਕਹਿੰਦੀ ਸੀ ਨਾ ਕਿ ਕੁੜੀ ਕੋਈ ਨਾ ਕੋਈ ਚੰਦ ਜਰੂਰ ਚੜ੍ਾਵੇਗੀ। ਕੀ ਜਰੂਰਤ ਸੀ ਇਸ ਨੂੰ ਅੱਗੇ
ਪੜਾਉਣ ਦੀ ਮਾਂ ਪਿਓ ਖੁਦ ਤਾਂ ਚੱਲ ਵਸੇ ਤੇ ਇਸਨੂੰ ਸਾਡੀ ਇੱਜ਼ਤ ਰੋਲਣ ਦੇ ਲਈ ਛੱਡ ਗਏ। ਇਸ ਤੇ ਤਜਿੰਦਰ ਪਾਲ ਨੇ ਨਿਮਰਤਾ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜਸਵੰਤ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਕੋਸ਼ਿਸ਼ ਕਰੂਗਾ ਤਾਂ ਚਾਚੀ ਨੇ ਉਸਦੀ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਤਜਿੰਦਰ ਪਾਲ ਨੂੰ ਧੱਕੇ ਮਾਰ ਕੇ ਘਰ ਤੋਂ ਕੱਢ ਦਿੱਤਾ। ਜਸਵੰਤ ਜੀ ਰੋਂਦੇ ਹੋਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਤਾਂ ਜਸਵੰਤ ਕੌਰ ਜੀ ਦਾ ਉਸ ਘਰ ਵਿੱਚ ਸਾਹ ਲੈਣਾ ਵੀ ਦੁੱਬਰ ਕਰ ਦਿੱਤਾ ਗਿਆ। ਜਲਦੀ ਤੋਂ ਜਲਦੀ
ਜਸਵੰਤ ਜੀ ਦਾ ਵਿਆਹ ਕਰਨ ਦਾ ਫੈਸਲਾ ਕੀਤਾ। ਜਲਦਬਾਜ਼ੀ ਵਿੱਚ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਇੱਕ ਵੱਡੀ ਉਮਰ ਦੇ ਮੁੰਡੇ ਨਾਲ ਜਸਵੰਤ ਦਾ ਵਿਆਹ ਤੈਅ ਕਰ ਦਿੱਤਾ। ਮੁੰਡੇ ਦਾ ਨਾਮ ਜਗਰੂਪ ਸਿੰਘ ਸੀ ਉਸ ਦੀ ਉਮਰ ਲਗਭਗ 40 ਸਾਲ ਦੀ ਸੀ ਪਰ ਧਨ ਦੀ ਕੋਈ ਕਮੀ ਨਹੀਂ ਸੀ। ਜਸਵੰਤ ਕੌਰ ਜੀ ਨੇ ਵਿਆਹ ਦਾ ਵਿਰੋਧ ਕੀਤਾ ਪਰ ਚਾਚੀ ਨੇ ਧਮਕਾਉਂਦੇ ਹੋਏ ਕਿਹਾ ਇਹ ਵਿਆਹ ਹੋ ਕੇ ਰਹੂਗਾ ਚਾਹੇ ਇਸ ਵਿੱਚ ਤੇਰੀ ਮਰਜ਼ੀ ਹੋਵੇ ਜਾਂ ਨਾ ਹੋਵੇ। ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਚਾਚਾ ਚਾਚੀ ਨੇ ਉਸ ਮੁੰਡੇ ਤੋਂ ਜਸਵੰਤ ਕੌਰ ਜੀ ਦੇ ਵਿਆਹ ਕਰਾਉਣ ਦੇ ਬਦਲੇ ਪੈਸੇ ਲਏ ਨੇ ਤਾਂ
ਉਹ ਬਿਲਕੁਲ ਟੁੱਟ ਗਈ ਸੀ। ਸੱਸ ਸਹੁਰਾ ਤਾਂ ਸੀ ਨਹੀਂ ਉਸਦੇ ਸਹੁਰਿਆਂ ਵਿੱਚ ਉਸਦੇ ਇੱਕ ਜੇਠ ਜਠਾਣੀ ਸੀ। ਉਸਦੀ ਜਠਾਣੀ ਹੱਦ ਤੋਂ ਜ਼ਿਆਦਾ ਚਲਾਕ ਸੀ। ਪੂਰੇ ਘਰ ਵਿੱਚ ਜਠਾਣੀ ਦਾ ਰੋਭ ਚਲਦਾ ਸੀ। ਜਸਵੰਤ ਕੌਰ ਜੀ ਦਾ ਪਤੀ ਤਾਂ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਰੱਜਿਆ ਰਹਿੰਦਾ ਸੀ। ਦੁਕਾਨ ਤੇ ਵੀ ਸ਼ਰਾਬ ਪੀ ਕੇ ਪਿਆ ਰਹਿੰਦਾ ਤੇ ਰਾਤ ਨੂੰ ਵੀ ਸ਼ਰਾਬ ਦੇ ਠੇਕੇ ਤੋਂ ਹੋ ਕੇ ਹੀ ਘਰੇ ਆਉਂਦਾ। ਸਮਾਂ ਆਪਣੀ ਰਫਤਾਰ ਨਾਲ ਚੱਲ ਰਿਹਾ ਸੀ। ਜਸ ਜਸਵੰਤ ਕੌਰ ਜੀ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋਇਆ ਤਾਂ ਉਸ ਨੇ ਇੱਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ। ਬੱਚੀ ਦੇ ਆਉਣ
ਨਾਲ ਜਸਵੰਤ ਜੀ ਨੂੰ ਲੱਗਿਆ ਕਿ ਸ਼ਾਇਦ ਹੁਣ ਉਸਦੀ ਜ਼ਿੰਦਗੀ ਵਿੱਚ ਕੁਝ ਖੁਸ਼ੀ ਦੇ ਪਲ ਆਉਣਗੇ। ਪਰ ਉਸ ਦਿਨ ਉਸਦਾ ਪਤੀ ਗੰਭੀਰ ਰੂਪ ਨਾਲ ਬਿਮਾਰ ਹੋ ਗਿਆ। ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਕਿ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਉਸਦਾ ਲੀਵਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ। ਜਸਵੰਤ ਕੌਰ ਜੀ ਨੇ ਪਤੀ ਦੀ ਜਾਨ ਬਚਾਉਣ ਦੇ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਪਰ ਦੋ ਮਹੀਨੇ ਹਸਪਤਾਲ ਵਿੱਚ ਐਡਮਿਟ ਰ ਤੋਂ ਬਾਅਦ ਉਸਦਾ ਪਤੀ ਇਹ ਦੁਨੀਆਂ ਛੱਡ ਕੇ ਚਲਿਆ ਗਿਆ। ਪਤੀ ਦੀ ਮੌਤ ਦੇ ਗਮ ਤੋਂ ਜਸਵੰਤ ਅਜੇ ਤੱਕ ਉਭਰੀ ਹੀ ਨਹੀਂ ਸੀ ਤੇ ਇੱਕ ਹੋਰ ਝਟਕਾ ਉਸਨੂੰ ਲੱਗਿਆ। ਜਦੋਂ ਇਹ
ਪਤਾ ਲੱਗਿਆ ਕਿ ਉਸਦੇ ਪਤੀ ਦੀ ਬਿਮਾਰੀ ਦੇ ਦੌਰਾਨ ਜੇਠ ਤੇ ਜਠਾਣੀ ਨੇ ਦੁਕਾਨ ਅਤੇ ਮਕਾਨ ਦੇ ਕਾਗਜ਼ਾਂ ਤੇ ਜਗਰੂਪ ਤੋਂ ਧੋਕੇ ਨਾਲ ਸਾਈਨ ਕਰਵਾ ਲਏ ਸੀ ਤੇ ਹੁਣ ਸਭ ਕੁਝ ਉਸ ਦੇ ਨਾਮ ਤੇ ਸੀ। ਇਸ ਦੇ ਬਾਅਦ ਜਸਵੰਤ ਕੌਰ ਜੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਜਸਵੰਤ ਜੀ ਦੇ ਕੋਲ ਹੁਣ ਕੋਈ ਸਹਾਰਾ ਨਹੀਂ ਬਚਿਆ ਸੀ। ਪੇਕੇ ਵਾਪਸ ਜਾਣ ਦਾ ਤਾਂ ਸਵਾ ਹੀ ਨਹੀਂ ਸੀ ਕਿਉਂਕਿ ਚਾਚਾ ਚਾਚੀ ਨੇ ਵਿਆਹ ਦੇ ਸਮੇਂ ਹੀ ਸਾਫ ਕਹਿ ਦਿੱਤਾ ਸੀ ਸੌਰੇ ਹੀ ਹੁਣ ਤੇਰਾ ਘਰ ਹੈ ਇੱਥੇ ਵਾਪਸ ਆਉਣ ਦੇ ਬਾਰੇ ਵਿੱਚ ਸੋਚੀ ਵੀ ਨਾ ਬੱਚੀ ਨੂੰ ਗੋਦ
ਵਿੱਚ ਲੈ ਕੇ ਜਸਵੰਤ ਕੌਰ ਜੀ ਸੜਕ ਤੇ ਆ ਗਈ ਸੀ। ਆਖਿਰਕਾਰ ਉਸਨੂੰ ਆਪਣੇ ਪੁਰਾਣੇ ਸਕੂਲ ਦੀ ਪ੍ਰਿੰਸੀਪਲ ਵੰਦਨਾ ਮੈਡਮ ਦਾ ਖਿਆਲ ਆਇਆ। ਪ੍ਰਿੰਸੀਪਲ ਮੈਡਮ ਦੇ ਨਾਲ ਉਸਦੇ ਬਹੁਤ ਚੰਗੇ ਸਬੰਧ ਸੀ ਉਹ ਇੱਕ ਸਮਾਜ ਸੇਵਿਕਾ ਸੀ ਜਦੋਂ ਜਸਵੰਤ ਕੌਰ ਜੀ ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਸਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਪ੍ਰਿੰਸੀਪਲ ਵੀ ਹੈਰਾਨ ਹੋ ਗਈ। ਉਸਦੇ ਸਾਰੇ ਹਾਲਾਤ ਜਾਣ ਕੇ ਪ੍ਰਿੰਸੀਪਲ ਨੇ ਉਸਦੀ ਹਰ ਸੰਭਵ ਮਦਦ ਕੀਤੀ ਨਾ ਸਿਰਫ ਉਸਨੂੰ ਸਕੂਲ ਦੇ ਵਿੱਚ ਵਾਪਸ ਨੌਕਰੀ ਦਵਾਈ ਬਲਕਿ ਸਕੂਲ ਦੇ ਸਟਾਫ ਕੁਆਟਰ ਵਿੱਚ ਰਹਿਣ ਦਾ ਇੰਤਜ਼ਾਮ ਵੀ ਕਰਵਾ ਦਿੱਤਾ। ਅੱਜ ਇਸ ਗੱਲ ਨੂੰ 26 ਸਾਲ ਬੀਤ
ਚੁੱਕੇ ਹਨ। ਇਹਨਾਂ ਸਾਲਾਂ ਵਿੱਚ ਜਸਵੰਤ ਜੀ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਹਰ ਦਰਦ ਸਿਹਾ ਪਰ ਆਪਣੀ ਧੀ ਨੂੰ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ। ਪ੍ਰਭਦੀਪ ਹੀ ਹੁਣ ਉਸਦੀ ਦੁਨੀਆਂ ਸੀ। ਜਸਵੰਤ ਕੌਰ ਜੀ ਨੇ ਧਾਰ ਲਿਆ ਸੀ ਕਿ ਉਸਦੀ ਬੇਟੀ ਦਾ ਜੀਵਨ ਉਹ ਖੁਸ਼ ਦੇਖੂਗਾ ਜੋ ਉਸ ਦੀ ਆਪਣੀ ਜ਼ਿੰਦਗੀ ਤੋਂ ਦੂਰ ਹੋ ਗਈਆਂ ਸੀ। ਪਰ 26 ਸਾਲ ਤੋਂ ਬਾਅਦ ਜਸਵੰਤ ਜੀ ਦੀ ਜ਼ਿੰਦਗੀ ਨੇ ਉਸਨੂੰ ਇੱਕ ਵਾਰ ਫਿਰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਅੱਜ ਜਦੋਂ ਜਸਵੰਤ ਗੁਰਦੁਆਰਾ ਸਾਹਿਬ ਗਈ ਉੱਥੋਂ ਦੇ ਸ਼ਾਂਤ ਤੇ ਪਵਿੱਤਰ ਵਾਤਾਵਰਨ
ਵਿੱਚ ਰੱਬ ਤੋਂ ਆਪਣੀ ਬੇਟੀ ਦੇ ਸੁਖੀ ਜੀਵਨ ਦੇ ਲਈ ਪ੍ਰਾਰਥਨਾ ਕਰਕੇ ਜਿਵੇਂ ਹੀ ਉਹ ਪਿੱਛੇ ਮੁੜੀ ਤਾਂ ਅਚਾਨਕ ਉਸਦੀ ਨਜ਼ਰ ਇੱਕ ਵਿਅਕਤੀ ਤੇ ਪਈ। ਚਿਹਰੇ ਤੇ ਕੁਝ ਝੁਰੜੀਆਂ ਆ ਗਈਆਂ ਸੀ ਦਾੜੀ ਅਤੇ ਦੇ ਵਾਲਾਂ ਤੇ ਸਫੈਦੀ ਝਿਲਕ ਰਹੀ ਸੀ ਪਰ ਅੱਖਾਂ ਵਿੱਚ ਉਸੇ ਤਰ੍ਹਾਂ ਡੁਘਾਈ ਤੇ ਸੱਚਾਈ ਦੇਖ ਰਹੀ ਸੀ ਜਿਵੇਂ 26 ਸਾਲ ਪਹਿਲਾਂ ਸੀ ਜਜਿੰਦਰ ਪਾਲ ਨੇ ਜਸਵੰਤ ਵੱਲ ਦੇਖਿਆ ਤੇ ਦੇਖਦੇ ਹੀ ਉਸਦੀਆਂ ਅੱਖਾਂ ਚਮਕ ਉੱਠੀਆਂ ਉਹ ਆਪਣੀ ਜਗ੍ਹਾ ਤੇ ਜਿਵੇਂ ਠਹਿਰ ਗਿਆ। ਦੋਵੇਂ ਕੁਝ ਪਲ ਤੱਕ ਤਾਂ ਚੁੱਪ ਚਾਪ ਇੱਕ ਦੂਜੇ ਨੂੰ ਦੇਖਦੇ ਰਹੇ ਸਮਾਂ ਜਿਵੇਂ ਰੁਕਜਿਆ ਗਿਆ ਸੀ ਜਸਵੰਤ ਕੌਰ ਜੀ ਤੁਸੀਂ ਤਜਿੰਦਰਪਾਲ ਦੀ
ਆਵਾਜ਼ ਵਿੱਚ ਹੈਰਾਨੀ ਤੇ ਖੁਸ਼ੀ ਦੇ ਭਾਵ ਸੀ ਪਰ ਜਸਵੰਤ ਕੌਰ ਜੀ ਨੂੰ ਚਿੱਟੇ ਸੂਟ ਵਿੱਚ ਦੇਖ ਕੇ ਤਜਿੰਦਰ ਪਾਲ ਹੈਰਾਨ ਹੋ ਗਿਆ। ਤੁਸੀਂ ਕਿਵੇਂ ਹੋ ਤਜਿੰਦਰਪਾਲ ਕਹਿੰਦੇ ਕਹਿੰਦੇ ਜਸਵੰਤ ਜੀ ਦੀਆਂ ਅੱਖਾਂ ਭਰ ਆਈਆਂ ਫਿਰ ਕੁਝ ਦੇਰ ਤੱਕ ਦੋਵਾਂ ਦੇ ਵਿੱਚ ਸਿਰਫ ਖਮੋਸ਼ੀ ਰਹੀ। ਫਿਰ ਤਜਿੰਦਰ ਪਾਲ ਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਜਿਵੇਂ ਤੂੰ ਛੱਡ ਕੇ ਗਈ ਸੀ। ਤੂੰ ਕਿਵੇਂ ਹੈ ਜਸਵੰਤ ਇਨੇ ਸਾਲਾਂ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਤੈਨੂੰ ਇੱਥੇ ਮਿਲੂੰਗਾ। ਜਸਵੰਤ ਨੇ ਹਲਕੀ ਮੁਸਕਾਨ ਦੇ ਨਾਲ ਜਵਾਬ ਦਿੱਤਾ ਠੀਕ ਹਾਂ ਪਰ ਜ਼ਿੰਦਗੀ ਨੇ ਬਹੁਤ ਕੁਝ ਸਿਖਾਇਆ ਆਓ ਬਾਹਰ ਚੱਲ ਕੇ ਬੈਠਦੇ ਹਾਂ। ਦੋਵੇਂ ਗੁਰਦੁਆਰਾ
ਸਾਹਿਬ ਦੇ ਬਾਹਰ ਇੱਕ ਕਿਨਾਰੇ ਤੇ ਬੈਠ ਗਏ ਜਸਵੰਤ ਜੀ ਨੇ ਤਜਿੰਦਰ ਪਾਲ ਨੂੰ ਆਪਣੇ ਬੀਤੇ ਹੋਏ ਜੀਵਨ ਦੇ ਬਾਰੇ ਵਿੱਚ ਦੱਸਿਆ ਤਾਂ ਤਜਿੰਦਰ ਪਾਲ ਉਸਨੂੰ ਚੁੱਪਚਾਪ ਸੁਣਦਾ ਰਿਹਾ। ਜਸਵੰਤ ਕੌਰ ਜੀ ਦੇਖ ਰਹੀ ਸੀ ਕਿ ਕਿਸ ਤਰ੍ਹਾਂ ਤਜਿੰਦਰ ਪਾਲ ਇਧਰ ਉੱਧਰ ਦੇਖਣ ਦਾ ਬਹਾਨਾ ਕਰਕੇ ਆਪਣੀਆਂ ਅੱਖਾਂ ਦੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਸਵੰਤ ਜੀ ਦਾ ਵੀ ਕੁਝ ਅਜਿਹਾ ਹੀ ਹਾਲ ਸੀ। ਤੂੰ ਇਨਾ ਕੁਝ ਸਿਹਾ ਤੇ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਿਆ। ਤਜਿੰਦਰਪਾਲ ਨੇ ਭਾਰੀ ਆਵਾਜ਼ ਵਿੱਚ ਕਿਹਾ। ਫਿਰ ਜਸਵੰਤ ਜੀ ਨੇ ਹੰਜੂ ਪੂੰਜਦੇ ਹੋਏ ਕਿਹਾ ਇਹ ਸਭ ਸ਼ਾਇਦ ਮੇਰੀ ਕਿਸਮਤ ਵਿੱਚ ਸੀ ਪਰ ਹੁਣ
ਮੇਰੀ ਬੱਚੀ ਪ੍ਰਭਦੀਪ ਹੀ ਮੇਰੀ ਜ਼ਿੰਦਗੀ ਹੈ। ਉਸ ਦੀ ਇੱਕ ਮੁਸਕਰਾਹਟ ਦੇਖ ਕੇ ਹੀ ਮੈਨੂੰ ਸਾਰੀਆਂ ਤਕਲੀਫਾਂ ਸਹਿਣ ਦੀ ਤਾਕਤ ਮਿਲ ਜਾਂਦੀ ਸੀ। ਫਿਰ ਜਸਵੰਤ ਕੌਰ ਜੀ ਨੇ ਤਜਿੰਦਰ ਪਾਲ ਨੂੰ ਪੁੱਛਿਆ ਤੇ ਤੂੰ ਆਪਣੇ ਬਾਰੇ ਵਿੱਚ ਤਾਂ ਕੁਝ ਦੱਸ ਤਜਿੰਦਰ ਪਾਲ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ ਆਪਣੇ ਬਾਰੇ ਵਿੱਚ ਕੀ ਦੱਸਾਂ? ਜਸਵੰਤ ਤੇਰੇ ਜਾਣ ਤੋਂ ਬਾਅਦ ਮੇਰੇ ਮਨ ਵਿੱਚੋਂ ਸਾਰੇ ਰੰਗ ਗਾਇਬ ਹੋ ਗਏ। ਮੈਂ ਕਦੇ ਕਿਸੇ ਹੋਰ ਦੇ ਬਾਰੇ ਵਿੱਚ ਸੋਚਿਆ ਵੀ ਨਹੀਂ ਤੂੰ ਮੇਰੀ ਪਹਿਲੀ ਤੇ ਆਖਰੀ ਚਾਹਤ ਸੀ ਬਸ ਬਸ ਤੇਰੀਆਂ ਯਾਦਾਂ ਦੇ ਸਹਾਰੇ ਜੀ ਰਿਹਾ ਸੀ। ਜਸਵੰਤ ਇਹ ਸੁਣ ਕੇ ਸੁੰਨ ਹੋ ਗਈ ਤਾਂ
ਕੀ ਤੂੰ ਵਿਆਹ ਨਹੀਂ ਕਰਵਾਇਆ ਨਹੀਂ ਜਸਵੰਤ ਤੇਰੇ ਘਰ ਵਾਲਿਆਂ ਨੇ ਤਾਂ ਜ਼ਬਰਦਸਤੀ ਤੇਰਾ ਵਿਆਹ ਕਰ ਦਿੱਤਾ ਸੀ ਪਰ ਤੇਰੇ ਇਲਾਵਾ ਕਿਸੇ ਹੋਰ ਦੇ ਬਾਰੇ ਵਿੱਚ ਵੀ ਮੈਂ ਸੋਚ ਨਹੀਂ ਸਕਦਾ ਸੀ। ਜਸਵੰਤ ਕੌਰ ਜੀ ਤੇ ਤਜਿੰਦਰ ਪਾਲ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਤਾਂ ਜਸਵੰਤ ਜੀ ਦੀ ਜ਼ਿੰਦਗੀ ਜਿਵੇਂ ਫਿਰ ਤੋਂ ਰੁੱਕ ਜਾਈ ਗਈ ਅਤੀਤ ਦੇ ਦਰਦ ਜੋ ਉਸਨੇ ਬੜੀ ਮੁਸ਼ਕਿਲ ਨਾਲ ਭੁਲਾ ਦਿੱਤੇ ਸੀ ਹੁਣ ਇੱਕ ਵਾਰ ਫਿਰ ਉਸਦੇ ਦਿਲ ਤੇ ਦਿਮਾਗ ਤੇ ਹਾਵੀ ਹੋਣ ਲੱਗੇ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਤਜਿੰਦਰ ਪਾਲ ਨੇ ਇੰਨੇ ਸਾਲ ਉਸਦੇ ਬਿਨਾਂ ਇਸ ਤਰ੍ਹਾਂ ਬਿਤਾਏ ਹੋਣਗੇ। ਅੱਜ ਘਰੇ
ਪਹੁੰਚ ਕੇ ਜਸਵੰਤ ਜੀ ਦਾ ਮਨ ਲਗਾਤਾਰ ਅਤੀਤ ਦੇ ਵਰਤਮਾਨ ਦੇ ਵਿੱਚ ਝੂਲਦਾ ਰਿਹਾ ਤਜ਼ਿੰਦਰ ਪਾਲ ਦਾ ਫਿਰ ਤੋਂ ਉਸ ਜ਼ਿੰਦਗੀ ਵਿੱਚ ਆਉਣਾ ਉਸ ਨੂੰ ਇੱਕ ਅਜੀਬ ਜਿਹੀ ਰਾਹਤ ਵੀ ਦੇ ਰਿਹਾ ਸੀ ਤੇ ਦਰਦ ਵੀ ਉਹ ਸੋਚ ਰਹੀ ਸੀ ਕਿਵੇਂ ਆਪਣੇ ਮੁਸ਼ਕਲ ਸਮੇਂ ਵਿੱਚ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ ਪਰ ਗੁਆਂੜ ਦੀਆਂ ਔਰਤਾਂ ਨੇ ਉਸ ਨੂੰ ਤੇ ਤਜਿੰਦਰ ਪਾਲ ਨੂੰ ਇਕੱਠੇ ਬੈਠੇ ਦੇਖ ਕੇ ਅਜਿਹੀਆਂ ਗੱਲਾਂ ਕਹੀਆਂ ਜੋ ਉਸਨੂੰ ਅਦਰ ਤੱਕ ਚੀਰਦੀਆਂ ਜਾ ਰਹੀਆਂ ਸੀ। ਉਸਦੇ ਦਿਲ ਵਿੱਚ ਇੱਕ ਜਖਮ ਕਰ ਰਹੀਆਂ ਸੀ ਤਾਂ ਉਸਦੀ ਬੇਟੀ ਪ੍ਰਭਦੀਪ ਦੀ ਆਵਾਜ਼ ਆਈ ਮਾਂ ਤੁਸੀਂ ਕਿੱਥੇ ਗੁਵਾਚ ਗਏ ਤੇ ਤੁਸੀਂ
ਰੋ ਕਿਉਂ ਰਹੇ ਹੋ ਕੀ ਹੋਇਆ ਕੁਝ ਹੋਇਆ ਹੈ? ਜਸਵੰਤ ਕੌਰ ਜੀ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੀਆਂ ਅੱਖਾਂ ਦੇ ਹੰਜੂ ਪੂੰਜਣ ਲੱਗੀ ਤੇ ਕਿਹਾ ਨਹੀਂ ਬੇਟਾ ਕੁਝ ਨਹੀਂ ਪਰ ਪ੍ਰਭਦੀਪ ਨੇ ਕਿਹਾ ਨਹੀਂ ਮਾਂ ਕੋਈ ਗੱਲ ਤਾਂ ਜ਼ਰੂਰ ਹੈ। ਤੁਸੀਂ ਬਹੁਤ ਉਦਾਸ ਲੱਗ ਰਹੇ ਹੋ ਕੀ ਤੁਸੀਂ ਮੈਨੂੰ ਨਹੀਂ ਦੱਸੋਗੇ? ਫਿਰ ਉਹ ਗੱਲ ਪਲਟਦੇ ਹੋਏ ਹਲਕੇ ਜਿਹੇ ਮੁਸਕੁਰਾਉਂਦੇ ਹੋਏ ਬੋਲੀ ਬਸ ਬੇਟਾ ਸੋਚ ਰਹੀ ਸੀ ਕਿ ਇੱਕ ਵਾਰ ਕੋਈ ਚੰਗਾ ਰਿਸ਼ਤਾ ਦੇਖ ਕੇ ਤੇਰਾ ਵਿਆਹ ਕਰ ਦੇਵਾਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂ। ਇਹ ਗੱਲ ਸੁਣਦੇ ਹੀ ਪ੍ਰਭਦੀਪ ਭੜਕ ਗਈ ਕੀ ਮਾਂ ਤੁਹਾਨੂੰ ਕਿੰਨੀ ਵਾਰ ਕਿਹਾਹ ਕਿ ਮੈਂ
ਕੋਈ ਵਿਆਹ ਨਹੀਂ ਕਰਵਾਉਣਾ ਤੁਹਾਨੂੰ ਇਕੱਲੇ ਛੱਡ ਕੇ ਮੈਂ ਨਹੀਂ ਜਾਣ ਵਾਲੀ ਤੇ ਅੱਜ ਤੋਂ ਬਾਅਦ ਮੇਰੇ ਸਾਹਮਣੇ ਵਿਆਹ ਦਾ ਨਾਮ ਵੀ ਨਾ ਲਿਓ। ਮੈਂ ਸਿਰਫ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਹੋਰ ਕਿਸੇ ਦੇ ਨਾਲ ਨਹੀਂ ਰਹਿਣਾ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ। ਅੱਛਾ ਬਾਬਾ ਨਹੀਂ ਕਰਦੀ ਤੇਰੇ ਵਿਆਹ ਦੇ ਬਾਰੇ ਵਿੱਚ ਗੱਲ ਤੂੰ ਤਾਂ ਨਾਸ਼ਤਾ ਬਣਾ ਰਹੀ ਸੀ ਨਾ ਕੀ ਬਣਾਇਆ ਹੈ? ਫਿਰ ਪ੍ਰਦੀਪ ਜਲਦੀ ਰਸੋਈ ਵਿੱਚ ਗਈ ਤੇ ਚਾਅ ਦੇ ਨਾਲ ਬ੍ਰੈਡ ਟੋਸਟ ਲੈ ਕੇ ਆਈ ਤੇ ਜਸਵੰਤ ਕੌਰ ਜੀ ਦੇ ਕੋਲ ਆ ਕੇ ਬੈਠ ਗਈ। ਮਾਵਾਂ ਧੀਆਂ ਦੋਵੇਂ ਇਕੱਠੀਆਂ ਬੈਠ ਕੇ ਨਾਸ਼ਤਾ ਕਰਨ
ਲੱਗੀਆਂ। ਫਿਰ ਪ੍ਰਦੀਪ ਆਪਣੀ ਨੌਕਰੀ ਤੇ ਜਾਣ ਦੇ ਲਈ ਨਿਕਲ ਗਈ ਪਰ ਪ੍ਰਦੀਪ ਸਮਝ ਰਹੀ ਸੀ ਕਿ ਕੁਝ ਨਾ ਕੁਝ ਤਾਂ ਜ਼ਰੂਰ ਹੈ ਜੋ ਉਸਦੀ ਮਾਂ ਨੂੰ ਅੰਦਰ ਹੀ ਅੰਦਰ ਪਰੇਸ਼ਾਨ ਕਰ ਰਿਹਾ ਹੈ। ਪ੍ਰਭਦੀਪ ਦੇ ਜਾਣ ਤੋਂ ਬਾਅਦ ਜਸਵੰਤ ਜੀ ਨੇ ਫਿਰ ਤੋਂ ਆਪਣੀ ਡਾਇਰੀ ਕੱਢੀ ਜਿਸ ਤੇ ਆਪਣੇ ਦਿਲ ਦਾ ਹਾਲ ਉਹ ਅਕਸਰ ਲਿਖਿਆ ਕਰਦੀ ਸੀ। ਆਪਣੇ ਦਿਲ ਦਾ ਹਰ ਇੱਕ ਦਰਦ ਆਪਣੀ ਬੀਤੀ ਹੋਈ ਜ਼ਿੰਦਗੀ ਦੇ ਅੰਸ਼ ਤੇ ਹਰ ਘਟਨਾ ਜੋ ਉਹਨਾਂ ਨੇ ਝੱਲੀ ਸੀ ਉਸ ਦੀ ਡਾਇਰੀ ਦੇ ਨਾਲ ਹੀ ਸਾਂਝਾ ਕਰਿਆ ਕਰਦੀ ਸੀ। ਉਸ ਦਿਨ ਤੋਂ ਬਾਅਦ ਜਸਵੰਤ ਨੇ ਖੁਦ ਨੂੰ ਘਰ ਦੇ ਕੰਮਾਂ ਤੇ
ਸਕੂਲ ਦੀਆਂ ਜ਼ਿੰਮੇਵਾਰੀਆਂ ਵਿੱਚ ਲਗਾ ਦਿੱਤਾ। ਪਰ ਅੰਦਰੋਂ ਉਹ ਬਿਲਕੁਲ ਟੁੱਟ ਚੁੱਕੀ ਸੀ। ਪ੍ਰਭਦੀਪ ਨੇ ਕਈ ਵਾਰ ਮਹਿਸੂਸ ਕੀਤਾ ਕਿ ਉਸਦੀ ਮਾਂ ਹੁਣ ਪਹਿਲਾਂ ਵਰਗੀ ਨਹੀਂ ਰਹੀ। ਜਦੋਂ ਵੀ ਜਸਵੰਤ ਜੀ ਡਾਇਰੀ ਵਿੱਚ ਕੁਝ ਲਿਖਦੀ ਤਾਂ ਪ੍ਰਭਦੀਪ ਨੂੰ ਇਹ ਦੇਖਣ ਵਿੱਚ ਬਹੁਤ ਦਿਲਚਸਪੀ ਹੁੰਦੀ ਕਿ ਉਸਦੀ ਮਾਂ ਉਸ ਡਾਇਰੀ ਵਿੱਚ ਕੀ ਲਿਖਦੀ ਹੈ ਪਰ ਉਸਨੇ ਕਦੇ ਪੁੱਛਣ ਦੀ ਹਿੰਮਤ ਨਹੀਂ ਕੀਤੀ। ਅਕਸਰ ਗੁਰਦੁਆਰਾ ਸਾਹਿਬ ਵਿੱਚ ਜਸਵੰਤ ਤੇ ਤਜਿੰਦਰ ਪਾਲ ਦੀ ਮੁਲਾਕਾਤ ਹੋ ਜਾਂਦੀ ਸੀ। ਕਦੇ ਕਦੇ ਤਜਿੰਦਰ ਪਾਲ ਦਾ ਫੋਨ ਵੀ ਆ ਜਾਂਦਾ ਤੇ ਹਲਕੇ- ਫੁਲਕੇ ਅੰਦਾਜ਼ ਵਿੱਚ ਜਸਵੰਤ ਜੀ ਦਾ ਹਾਲਚਾਲ ਪੁੱਛ ਲੈਂਦਾ ਅਤੇ ਫਿਰ ਹੌਲੀ-ਹੌਲੀ ਗੱਲਾਂ ਦਾ ਸਿਲਸਿਲਾ
ਗਹਿਰਾ ਹੋਣ ਲੱਗਦਾ। ਉਹਨਾਂ ਦੀ ਗੱਲਬਾਤ ਕਦੇ ਜ਼ਿਆਦਾ ਲੰਮੀ ਨਹੀਂ ਹੁੰਦੀ ਸੀ। ਪਰ ਉਹਨਾਂ ਚਾਰ ਮਿੰਟ ਵਿੱਚ ਹੀ ਦੋਹਾਂ ਵਿੱਚ ਦੀਆਂ ਭਾਵਨਾਵਾਂ ਅਣਕਈਆਂ ਰਹਿ ਜਾਂਦੀਆਂ। ਗੁਰਦੁਆਰਾ ਸਾਹਿਬ ਵਿੱਚ ਤਜਿੰਦਰ ਪਾਲ ਨੂੰ ਦੇਖੇ ਹੋਏ ਕਰੀਬ ਇੱਕ ਹਫਤਾ ਹੋ ਚੁੱਕਿਆ ਸੀ। ਜਸਵੰਤ ਕੌਰ ਜੀ ਨੂੰ ਚਿੰਤਾ ਹੋਣ ਲੱਗੀ ਸੀ ਪਹਿਲਾਂ ਤਾਂ ਉਸਨੇ ਇਸ ਨੂੰ ਨਜ਼ਰ ਅੰਦਾਜ਼ ਕੀਤਾ ਪਰ ਜਦੋਂ ਤਜਿੰਦਰ ਪਾਲ ਦਾ ਫੋਨ ਵੀ ਨਹੀਂ ਆਇਆ ਤਾਂ ਜਸਵੰਤ ਜੀ ਤੋਂ ਰਿਆਹਾ ਨਹੀਂ ਗਿਆ। ਆਖਿਰਕਾਰ ਉਸਨੇ ਖੁਦ ਤਜਿੰਦਰ ਪਾਲ ਨੂੰ ਫੋਨ ਕੀਤਾ ਤੇ ਪਤਾ ਲੱਗਾ ਕਿ ਕੁਝ ਦਿਨਾਂ ਤੋਂ ਤਜਿੰਦਰ ਪਾਲ ਦੀ ਸਿਹਤ ਠੀਕ ਨਹੀਂ ਹੈ। ਜਸਵੰਤ ਕੌਰ ਜੀ ਨੇ ਫੋਨ ਤੇ ਹੀ
ਤਜਿੰਦਰ ਪਾਲ ਦਾ ਪਤਾ ਪੁੱਛਿਆ ਤੇ ਤੁਰੰਤ ਉਸਦੇ ਘਰ ਦੇ ਲਈ ਨਿਕਲ ਗਈ ਤੇਜਿੰਦਰਪਾਲ ਦੇ ਘਰ ਦਾ ਮਾਹੌਲ ਸ਼ਾਂਤ ਸੀ। ਜਸਵੰਤ ਕੌਰ ਜੀ ਨੇ ਜਦੋਂ ਦਰਵਾਜ਼ਾ ਖੋਲਿਆ ਤਾਂ ਤਜਿੰਦਰ ਪਾਲ ਨੇ ਕਿਹਾ ਤੂੰ ਇੱਥੇ ਕਿਉਂ ਆਈ ਮੈਂ ਤਾਂ ਠੀਕ ਹਾਂ। ਜਸਵੰਤ ਜੀ ਨੇ ਉਸਦੇ ਵੱਲ ਦੇਖਿਆ। ਉੱਥੇ ਪਹੁੰਚ ਕੇ ਤਜਿੰਦਰ ਪਾਲ ਦੀ ਹਾਲਤ ਦੇਖੀ ਤਾਂ ਜਸਵੰਤ ਕੌਰ ਜੀ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ। ਉਸ ਦੀ ਹਾਲਤ ਦੇਖ ਕੇ ਉਸਦਾ ਦਿਲ ਭਰ ਆਇਆ। ਤੇਜਿੰਦਰ ਪਾਲ ਬਹੁਤ ਕਮਜ਼ੋਰ ਤੇ ਥੱਕਿਆ ਹੋਇਆ ਲੱਗ ਰਿਹਾ ਸੀ। ਕਮਰੇ ਵਿੱਚ ਦਵਾਈਆਂ ਤਾਂ ਦੂਰ ਠੀਕ ਤਰ੍ਹਾਂ ਖਾਣਾ ਖਾਣ ਦਾ ਵੀ ਕੋਈ ਇੰਤਜ਼ਾਮ ਨਹੀਂ
ਸੀ। ਤੂੰ ਡਾਕਟਰ ਨੂੰ ਦਿਖਾਇਆ ਜਸਵੰਤ ਜੀ ਨੇ ਨੇ ਪੁੱਛਿਆ ਤਾਂ ਤਜਿੰਦਰ ਪਾਲ ਨੇ ਲਾਪਰਵਾਹੀ ਨਾਲ ਕਿਹਾ ਨਹੀਂ ਖੁਦ ਠੀਕ ਹੋ ਜਾਵਾਂਗਾ। ਜਸਵੰਤ ਕੌਰ ਜੀ ਗੁੱਸੇ ਵਿੱਚ ਤਜਿੰਦਰ ਪਾਲ ਨੂੰ ਝਿੜਕਦੇ ਹੋਏ ਕਹਿਣ ਲੱਗੀ ਤੂੰ ਵੀ ਨਾ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ 26 ਸਾਲ ਪਹਿਲਾਂ ਸੀ। ਬਿਲਕੁਲ ਲਾਪਰਵਾਹ ਤਾਂ ਤਜਿੰਦਰ ਪਾਲ ਮੁਸਕੁਰਾ ਉੱਠਿਆ। ਜਸਵੰਤ ਜੀ ਨੇ ਬੜੇ ਹੱਕ ਨਾਲ ਕਿਹਾ ਤੇਰੀ ਹਾਲਤ ਦੇਖ ਕੇ ਤਾਂ ਨਹੀਂ ਲੱਗਦਾ ਕਿ ਤੂੰ ਠੀਕ ਹੈ। ਚੱਲ ਡਾਕਟਰ ਦੇ ਕੋਲ ਚੱਲਦੇ ਹਾਂ ਮੈਂ ਕੋਈ ਬਹਾਨਾ ਨਹੀਂ ਸੁਣੂਗੀ। ਦਜਿੰਦਰ ਪਾਲ ਨੇ ਥੋੜੀ ਨਾ ਨੁੱਕਰ ਕੀਤੀ ਪਰ ਜਸਵੰਤ ਜੀ ਦੀ ਜਿੱਦ ਦੇ ਅੱਗੇ ਹਾਰ
ਮੰਨ ਲਈ। ਜਸਵੰਤ ਜੀ ਉਸਨੂੰ ਡਾਕਟਰ ਦੇ ਕੋਲ ਲੈ ਗਈ। ਡਾਕਟਰ ਨੇ ਤਜਿੰਦਰ ਪਾਲ ਦੀ ਜਾਂਚ ਕੀਤੀ ਤੇ ਕੁਝ ਜ਼ਰੂਰੀ ਦਵਾਈਆਂ ਲਿਖ ਦਿੱਤੀਆਂ। ਜਸਵੰਤ ਜੀ ਨੇ ਸਭ ਦਵਾਈਆਂ ਲਈਆਂ ਤੇ ਫਿਰ ਦੋਵੇਂ ਘਰੇ ਵਾਪਸ ਆ ਗਏ। ਘਰ ਪਹੁੰਚ ਕੇ ਜਸਵੰਤ ਨੇ ਰਸੋਈ ਵਿੱਚ ਜਾ ਕੇ ਹਲਕਾ ਫੁਲਕਾ ਖਾਣਾ ਬਣਾਇਆ ਤਜਿੰਦਰਪਾਲ ਨੇ ਉਸਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਚੁੱਪਚਾਪ ਬੈਠੋ ਤੂੰ ਖੁਦ ਦਾ ਬਿਲਕੁਲ ਧਿਆਨ ਨਹੀਂ ਰੱਖਦਾ ਹੁਣ ਮੇਰੀ ਗੱਲ ਮੰਨਣੀ ਹੋਵੇਗੀ। ਜਦੋਂ ਤਿਜਿੰਦਰ ਪਾਲ ਨੇ ਖਾਣਾ ਖਾਦਾ ਤਾਂ ਉਸਦੇ ਚਿਹਰੇ ਤੇ ਥੋੜੀ ਰਾਹਤ ਦਿਸੀ। ਜਸਵੰਤ ਜੀ ਦੀਆਂ ਅੱਖਾਂ ਵਿੱਚ ਵੀ ਸਕੂਨ ਸੀ। ਉਹ
ਚਾਹੁੰਦੀ ਸੀ ਕਿ ਤਜਿੰਦਰ ਪਾਲ ਜਲਦੀ ਠੀਕ ਹੋ ਜਾਵੇ। ਖਾਣਾ ਖਤਮ ਹੋਣ ਤੋਂ ਬਾਅਦ ਦੋਵੇਂ ਕੁਝ ਦੇਰ ਤੱਕ ਚੁੱਪ ਬੈਠੇ ਰਹੇ। ਕੁਝ ਦੇਰ ਬਾਅਦ ਤਜਿੰਦਰ ਪਾਲ ਨੇ ਥੋੜਾ ਝਿਜਕਦੇ ਹੋਏ ਕਿਹਾ ਜਸਵੰਤ ਤੈਨੂੰ ਸੁਣਨ ਵਿੱਚ ਥੋੜਾ ਅਜੀਬ ਲੱਗੂਗਾ ਪਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ। ਜਸਵੰਤ ਨੇ ਉਸਦੇ ਵੱਲ ਦੇਖਿਆ ਕੀ ਗੱਲ ਹੈ ਤਜਿੰਦਰਪਾਲ ਜਸਵੰਤ ਨੇ ਹੌਲੀ ਜਿਹੀ ਪੁੱਛਿਆ ਤਜਿੰਦਰਪਾਲ ਨੇ ਇੱਕ ਡੂੰਘਾ ਸਾਹ ਲਿਆ ਤੇ ਕਿਹਾ ਕਿਹਾ ਜ਼ਿੰਦਗੀ ਨੇ ਸਾਨੂੰ ਦੋਵਾਂ ਨੂੰ ਬਹੁਤ ਕੁਝ ਸਿਖਾਇਆ ਹੈ। ਮੈਂ ਤੇਰੇ ਬਿਨਾਂ ਜਿਉਣਾ ਸਿੱਖਿਆ ਤੇ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਦੇਖੇ ਪਰ ਮੈਂ ਪੁੱਛਣਾ ਚਾਹੁੰਦਾ ਸੀ ਕਿ ਕੀ ਉਮਰ ਦੇ
ਇਸ ਪੜਾਅ ਤੇ ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਹਾਂ ਜਸਵੰਤ ਜੀ ਸੁਣ ਕੇ ਹੈਰਾਨ ਹੋ ਗਈ। ਉਸ ਦੀਆਂ ਅੱਖਾਂ ਵਿੱਚ ਭਾਵਨਾਵਾਂ ਦਾ ਤੂਫਾਨ ਉੱਠਣ ਲੱਗਿਆ। ਉਸ ਨੇ ਤਜਿੰਦਰ ਪਾਲ ਦੇ ਵੱਲ ਦੇਖਿਆ ਤੇ ਕੁਝ ਬੋਲ ਨਹੀਂ ਸਕੀ ਤਜਿੰਦਰਪਾਲ ਉਸਦੀ ਖਾਮੋਸ਼ੀ ਦਾ ਅਰਥ ਸਮਝ ਗਿਆ ਸੀ ਮੈਂ ਤੇਰੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਪਰ ਇਹ ਗੱਲ ਮੇਰੇ ਦਿਲ ਵਿੱਚ ਬਹੁਤ ਦਿਨਾਂ ਤੋਂ ਸੀ ਪਰ ਫੈਸਲਾ ਤੇਰੇ ਹੱਥ ਵਿੱਚ ਹੈ। ਤਜਿੰਦਰ ਪਾਲ ਦੀ ਗੱਲ ਸੁਣਦੇ ਹੀ ਜਸਵੰਤ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਮਨ ਵਿੱਚ ਜਿਵੇਂ ਵਿਚਾਰਾਂ ਦਾ ਸਿਲਾਬ ਉੱਠ ਖੜਾ ਹੋਇਆ ਉਹ ਚੁੱਪ ਚਾਪ ਉਸਦੇ ਵੱਲ ਦੇਖ ਰਹੀ ਸੀ
ਪਰ ਉਸਦੇ ਅੰਦਰ ਇੱਕ ਡੂੰਘੀ ਉਥਲ ਪੁਥਲ ਮੱਚ ਗਈ ਉਹ ਸੋਚਣ ਲੱਗੀ ਸੁਸਾਇਟੀ ਦੀਆਂ ਉਹ ਔਰਤਾਂ ਜਿਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੈਨੂੰ ਤਜਿੰਦਰਪਾਲ ਦੇ ਨਾਲ ਦੇਖ ਕੇ ਪਹਿਲਾਂ ਹੀ ਕਿੰਨੀਆਂ ਗੱਲਾਂ ਬਣਾਈਆਂ ਸੀ ਤੇ ਉਹ ਹੋਰ ਕੀ ਕੀ ਕਹਿਣਗੀਆਂ ਸਮਾਜ ਕੀ ਕਹੂਗਾ? ਰਿਸ਼ਤੇਦਾਰ ਜੋ ਪਹਿਲਾਂ ਹੀ ਮੇਰੇ ਅਤੀਤ ਤੇ ਤਾਨੇ ਕੱਸਦੇ ਸੀ ਪਤਾ ਨਹੀਂ ਹੋਰ ਕੀ ਬੋਲਣਗੇ ਫਿਰ ਅਚਾਨਕ ਮਨ ਵਿੱਚ ਇੱਕ ਹੋਰ ਖਿਆਲ ਆਇਆ ਤੇ ਪ੍ਰਦੀਪ ਕੀ ਉਹ ਇਸ ਸਭ ਨੂੰ ਸਮਝੂਗੀ ਉਹ ਮੇਰੇ ਬਾਰੇ ਵਿੱਚ ਕੀ ਸੋਚੂਗੀ ਕੀ ਮੈਂ ਉਸਦੇ ਨਾਲ ਨਜ਼ਰਾਂ ਮਿਲਾ ਸਕੂੰਗੀ? ਉਸ ਸਮੇਂ ਜਸਵੰਤ ਦਾ ਦਿਲ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ
ਸੀ। ਪਰ ਸਾਰੇ ਜਵਾਬ ਤੇ ਸਵਾਲ ਉਲਝ ਕੇ ਰਹਿ ਗਏ। ਤਜਿੰਦਰ ਪਾਲ ਉਸਦੀ ਖਾਮੋਸ਼ੀ ਨੂੰ ਦੇਖ ਰਿਹਾ ਸੀ ਜਸਵੰਤ ਮੈਂ ਜਾਣਦਾ ਹਾਂ ਹਾਂ ਕਿ ਤੇਰੇ ਲਈ ਇਹ ਫੈਸਲਾ ਆਸਾਨ ਨਹੀਂ ਹੈ। ਮੈਂ ਬਸ ਇਹ ਚਾਹੁੰਦਾ ਹਾਂ ਕਿ ਤੂੰ ਬਿਨਾਂ ਕਿਸੇ ਦਬਾਅ ਦੇ ਸੋਚੇ ਤੈਨੂੰ ਜੋ ਠੀਕ ਲੱਗੇ ਬਸ ਉਹੀ ਕਰ। ਜਸਵੰਤ ਨੇ ਉਸਦੇ ਵੱਲ ਦੇਖਿਆ ਤੇ ਉਸਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਤਜਿੰਦਰ ਪਾਲ ਨੇ ਇਹ ਗੱਲ ਕਹਿਣ ਵਿੱਚ ਕਿੰਨਾ ਸਾਹਸ ਇਕੱਠਾ ਕੀਤਾ ਹੋਵੇਗਾ। ਪਰ ਉਹ ਖੁਦ ਨੂੰ ਸਮਝਾ ਨਹੀਂ ਪਾ ਰਹੀ ਸੀ। ਤਜਿੰਦਰਪਾਲ ਤੂੰ ਜੋ ਕਿਹਾ ਮੈਂ ਸਮਝ ਸਕਦੀ ਹਾਂ ਪਰ ਮੇਰੇ ਕੋਲ ਅਜੇ ਜਵਾਬ ਦੇਣ ਦੇ ਲਈ
ਹਿੰਮਤ ਨਹੀਂ ਹੈ। ਠੀਕ ਹੈ ਜਸਵੰਤ ਬਸ ਇਨਾਂ ਯਾਦ ਰੱਖੀਂ ਤੇਰੀ ਖੁਸ਼ੀ ਮੇ ੇ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਜਸਵੰਤ ਤੇਜਿੰਦਰ ਪਾਲ ਦੇ ਘਰ ਤੋਂ ਵਾਪਸ ਸਿੱਧੀ ਆਪਣੇ ਕਮਰੇ ਵਿੱਚ ਗਈ ਦਿਨ ਭਰ ਜੋ ਖਾਮੋਸ਼ੀ ਉਸਨੇ ਆਪਣੇ ਚਿਹਰੇ ਤੇ ਰੱਖੀ ਸੀ ਉਹ ਹੁਣ ਟੁੱਟ ਚੁੱਕੀ ਸੀ। ਉਹ ਬਿਸਤਰੇ ਤੇ ਬੈਠ ਗਈ ਤੇ ਫੁੱਟ ਫੁੱਟ ਕੇ ਰੋਣ ਲੱਗੀ ਉਸਦਾ ਮਨ ਭਾਰਾ ਸੀ ਜਿਵੇਂ ਸਾਲਾਂ ਦਾ ਦੁੱਖ ਤੇ ਭੀੜ ਇਕੱਠੇ ਖੜੇ ਹੋ ਗਏ ਹੋਣ। ਸ਼ਾਮ ਨੂੰ ਪ੍ਰਭਦੀਪ ਨੌਕਰੀ ਤੋਂ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਦੀਆਂ ਅੱਖਾਂ ਸੁੱਝੀਆਂ ਹੋਈਆਂ ਸੀ ਪਰ ਫਿਰ ਵੀ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕਰ
ਰਹੀ ਸੀ ਜਿਵੇਂ ਸਭ ਕੁਝ ਠੀਕ ਹੈ। ਪ੍ਰਭਦੀਪ ਸਮਝ ਗਈ ਕਿ ਕੁਝ ਤਾਂ ਅਜਿਹਾ ਹੈ ਜੋ ਉਸਦੀ ਮਾਂ ਉਸਨੂੰ ਦੱਸਣ ਤੋਂ ਕਤਰਾ ਰਹੀ ਹੈ। ਸ਼ਾਮ ਨੂੰ ਜਸਵੰਤ ਬਾਜ਼ਾਰ ਜਾਣ ਦੇ ਲਈ ਨਿਕਲੀ ਜਿਵੇਂ ਹੀ ਦਰਵਾਜ਼ਾ ਬੰਦ ਹੋਇਆ ਪ੍ਰਭਦੀਪ ਨੂੰ ਆਪਣੀ ਮਾਂ ਦੀ ਡਾਇਰੀ ਯਾਦ ਆ ਗਈ। ਉਹ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ ਆਖਿਰ ਵਿੱਚ ਅਜਿਹਾ ਕੀ ਲਿਖਿਆ ਹੈ? ਜੋ ਮਾਂ ਨੂੰ ਇੰਨਾ ਬੇਚੈਨ ਕਰਦਾ ਹੈ। ਇਸ ਵਾਰ ਉਸਨੇ ਖੁਦ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੇ ਡਾਇਰੀ ਅਲਮਾਰੀ ਚੋਂ ਕੱਢੀ ਤੇ ਚੁੱਪਚਾਪ ਪੜ੍ਹਨ ਲੱਗੀ। ਪਹਿਲਾ ਪੰਨਾ ਖੋਲਦੇ ਹੀ ਉਸ ਵਿੱਚ ਲਿਖਿਆ ਸੀ ਹਰ ਦਿਨ ਇੱਕ ਨਵੀਂ ਚੁਣੌਤੀ ਇੱਕ
ਨਵੀਂ ਤਕਲੀਫ ਲੱਗਦਾ ਹੈ ਜਿਵੇਂ ਜ਼ਿੰਦਗੀ ਵਾਰ-ਵਾਰ ਮੇਰੀ ਸਹਿਣ ਸ਼ਕਤੀ ਦਾ ਇਮਤਿਹਾਨ ਲੈ ਰਹੀ ਹੈ। ਜਿਵੇਂ-ਜਿਵੇਂ ਪ੍ਰਭਦੀਪਪੰਨੇ ਪਲਟਦੀ ਗਈ ਜਸਵੰਤ ਕੌਰ ਜੀ ਜ਼ਿੰਦਗੀ ਦੇ ਸਾਰੇ ਦਰਦ ਤੇ ਸੰਘਰਸ਼ ਉਸਦੀਆਂ ਅੱਖਾਂ ਦੇ ਸਾਹਮਣੇ ਆਉਣ ਲੱਗੇ। ਡਾਇਰੀ ਦਾ ਹਰ ਇੱਕ ਪੰਨਾ ਪ੍ਰਭਦੀਪ ਦੇ ਹੰਜੂਆਂ ਨਾਲ ਭੇਜਦਾ ਜਾ ਰਿਹਾ ਸੀ। ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸਦੀ ਮਾਂ ਨੇ ਆਪਣੇ ਜੀਵਨ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਕਿੰਨੀ ਵਾਰ ਖੁਦ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਡਾਇਰੀ ਦਾ ਆਖਰੀ ਪੰਨਾ ਪੜ੍ਹਦੇ ਹੋਏ ਪ੍ਰਭਦੀਪ ਰੁਕ ਗਈ। ਉਸ ਵਿੱਚ ਲਿਖਿਆ ਸੀ ਮੈਂ ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਪਰ ਹੁਣ ਜ਼ਿੰਦਗੀ ਮੈਨੂੰ
ਇੱਕ ਮੌਕਾ ਦੇ ਰਹੀ ਹੈ। ਪਰ ਮਰਿਆਦਾ ਦੇ ਹੱਥੋਂ ਮਜਬੂਰ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ। ਪੜ੍ਹਨ ਤੋਂ ਬਾਅਦ ਪ੍ਰਭਦੀਪ ਨੇ ਡਾਇਰੀ ਵਾਪਸ ਅਲਮਾਰੀ ਵਿੱਚ ਰੱਖ ਦਿੱਤੀ। ਉਸ ਦੀਆਂ ਅੱਖਾਂ ਹੁਣ ਵੀ ਨਮ ਸੀ। ਉਹ ਸੋਚ ਰਹੀ ਸੀ ਕਿ ਕਿਵੇਂ ਆਪਣੀ ਮਾਂ ਨਾਲ ਇਸ ਬਾਰੇ ਵਿੱਚ ਗੱਲ ਕਰੇ ਤਾਂ ਉਸਦੀ ਨਜ਼ਰ ਮੇਜ ਤੇ ਰੱਖੇ ਮੋਬਾਈਲ ਫੋਨ ਤੇ ਪਈ। ਇਤਫਾਕ ਨਾਲ ਜਸਵੰਤ ਜੀ ਆਪਣਾ ਮੋਬਾਈਲ ਘਰੇ ਹੀ ਭੁੱਲ ਗਈ ਸੀ। ਉਸ ਨੇ ਫੋਨ ਚੁੱਕਿਆ ਤੇ ਦੇਖਿਆ ਕਿ ਲ ਹਿਸਟਰੀ ਵਿੱਚ ਸਭ ਤੋਂ ਉੱਪਰ ਤਜਿੰਦਰ ਪਾਲ ਨਾਮ ਦਾ ਨੰਬਰ ਸੀ। ਪ੍ਰਭਦੀਪ ਸਮਝ ਗਈ ਕਿ ਇਹ ਉਹੀ ਤਜਿੰਦਰ ਪਾਲ ਅੰਕਲ ਹੈ ਜਿਨ੍ਾਂ
ਦਾ ਮਾਂ ਨੇ ਡਾਇਰੀ ਵਿੱਚ ਜ਼ਿਕਰ ਕੀਤਾ ਸੀ। ਉਸਨੇ ਤੁਰੰਤ ਉਸ ਨੰਬਰ ਤੇ ਕਾਲ ਕੀਤੀ। ਦੂਜੇ ਪਾਸਿਓਂ ਆਵਾਜ਼ ਆਈ ਹੈਲੋ ਜਸਵੰਤ ਪ੍ਰਭਦੀਪ ਨੇ ਥੋੜਾ ਰੁਕ ਕੇ ਕਿਹਾ ਨਹੀਂ ਜੀ ਮੈਂ ਉਹਨਾਂ ਦੀ ਬੇਟੀ ਪ੍ਰਭਦੀਪ ਬੋਲ ਰਹੀ ਹਾਂ। ਉਹ ਅੱਛਾ ਕੋਈ ਖਾਸ ਗੱਲ ਸੀ ਬੇਟੀ ਸਭ ਠੀਕ ਤਾਂ ਹੈ ਨਾ ਅੰਕਲ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ। ਪ੍ਰਭਦੀਪ ਨੇ ਕਿਹਾ ਤਾਂ ਤਜਿੰਦਰ ਪਾਲ ਉਸ ਨੂੰ ਮਿਲਣ ਨੂੰ ਤਿਆਰ ਹੋ ਗਿਆ। ਪ੍ਰਭਦੀਪ ਨੇ ਫੋਨ ਕੱਟ ਦਿੱਤਾ ਤੇ ਜਲਦੀ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲ ਗਈ। ਕਰੀਬ ਇੱਕ ਘੰਟੇ ਬਾਅਦ ਜਦੋਂ ਪ੍ਰਭਦੀਪ ਘਰੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਵੀ ਬਾਜ਼ਾਰ
ਤੋਂ ਵਾਪਸ ਆ ਗਈ ਸੀ। ਪ੍ਰਭਦੀਪ ਬੇਟਾ ਕਿਤੇ ਗਈ ਸੀ ਬਿਨਾਂ ਕੁਝ ਦੱਸੇ ਚਲੀ ਗਈ। ਜਸਵੰਤ ਜੀ ਨੇ ਪੁੱਛਿਆ ਤਾਂ ਪ੍ਰਭਦੀਪ ਕੁਝ ਪਲ ਚੁੱਪ ਰਹੀ ਫਿਰ ਜਸਵੰਤ ਜੀ ਦੇ ਕੋਲ ਬੈਠ ਕੇ ਉਸਦਾ ਹੱਥ ਫੜ ਲਿਆ। ਮਾਂ ਮੈਨੂੰ ਤੁਹਾਡੇ ਡਾਇਰੀ ਦੇ ਬਾਰੇ ਵਿੱਚ ਪਤਾ ਹੈ। ਮੈਂ ਉਸ ਵਿੱਚ ਸਭ ਕੁਝ ਪੜ੍ਹਿਆ ਹੈ ਤੇ ਹਾਂ ਮੈਂ ਤਜਿੰਦਰ ਪਾਲ ਅੰਕਲ ਨਾਲ ਵੀ ਗੱਲ ਕੀਤੀ ਸੀ। ਉਹ ਬਹੁਤ ਚੰਗੇ ਇਨਸਾਨ ਹਨ ਮਾਂ ਜਸਵੰਤ ਕੌਰ ਜੀ ਹੈਰਾਨ ਹੋ ਗਈ ਤੇ ਚੁੱਪ ਹੋ ਕੇ ਬੈਠ ਗਈ। ਫਿਰ ਪ੍ਰਦੀਪ ਨੇ ਕਿਹਾ ਮਾਂ ਤੁਸੀਂ ਪੂਰੀ ਜ਼ਿੰਦਗੀ ਦੂਜਿਆਂ ਦੇ ਲਈ ਜਿਉਂਦੇ ਰਹੇ ਹੁਣ ਸਮਾਂ ਆ ਗਿਆ ਹੈ ਕਿ
ਤੁਸੀਂ ਆਪਣੀਆਂ ਖੁਸ਼ੀਆਂ ਦੇ ਬਾਰੇ ਵਿੱਚ ਸੋਚੋ ਤੇ ਜ਼ਿੰਦਗੀ ਵਿੱਚ ਅੱਗੇ ਵਧੋ। ਕੁਝ ਦੇਰ ਬਾਅਦ ਖੁਦ ਨੂੰ ਸੰਭਾਲਦੇ ਹੋਏ ਜਸਵੰਤ ਬੋਲੀ ਨਹੀਂ ਬੇਟਾ ਤੂੰ ਨਹੀਂ ਸਮਝੇਗੀ ਬਹੁਤ ਮੁਸ਼ਕਲ ਨਾਲ ਖੁਦ ਨੂੰ ਸੰਭਾਲਿਆ ਹੈ ਮੈਂ। ਇਇਹ ਸਮਾਜ ਇਹ ਰਿਸ਼ਤੇਦਾਰ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਉਣਗੇ। ਹੁਣ ਇਸ ਉਮਰ ਵਿੱਚ ਮੈਂ ਆਪਣੇ ਆਪ ਨੂੰ ਦਾ ਭਾਗੀਦਾਰ ਨਹੀਂ ਬਣਾ ਸਕਦੀ। ਆਪਣੇ ਲਈ ਕੋਈ ਫੈਸਲਾ ਲੈ ਕੇ ਮੈਂ ਤੇਰੀ ਜ਼ਿੰਦਗੀ ਵਿੱਚ ਸਵਾਲਾਂ ਦਾ ਬੋਝ ਨਹੀਂ ਪਾਉਣਾ ਚਾਹੁੰਦੀ। ਲੋਕ ਗੱਲਾਂ ਬਣਾਉਣਗੇ ਤਾਨੇ ਦੇਣਗੇ ਕਿ ਆਪਣੀ ਬੇਟੀ ਦੇ ਵਿਆਹ ਦੀ ਉਮਰ ਵਿੱਚ ਇਹ ਔਰਤ ਖੁਦ ਆਪਣਾ ਘਰ ਵਸਾ ਰਹੀ ਹੈ। ਕੀ ਜਵਾਬ ਦੇਵਾਂਗੀ ਮੈਂ ਉਹਨਾਂ
ਨੂੰ ਤੇ ਸਭ ਤੋਂ ਵੱਡੀ ਗੱਲ ਕੀ ਤੂੰ ਇਹਨਾਂ ਸਵਾਲਾਂ ਦਾ ਸਾਹਮਣਾ ਕਰ ਸਕੇਗੀ? ਫਿਰ ਪ੍ਰਦੀਪ ਨੇ ਹੈਰਾਨੀ ਨਾਲ ਪੁੱਛਿਆ ਮਾਂ ਇਹ ਸਮਾਜ ਤੁਹਾਡੇ ਨਾਲ ਕਦੋਂ ਖੜਾ ਹੋਇਆ ਸੀ। ਜਦੋਂ ਤੁਸੀਂ ਸੜਕਾਂ ਤੇ ਆਏ ਸੀ ਉਦੋਂ ਕਿਸੇ ਨੇ ਮਦਦ ਕੀਤੀ ਸੀ? ਕੀ ਕੋਈ ਰਿਸ਼ਤੇਦਾਰ ਤੁਹਾਨੂੰ ਸੰਭਾਲਣ ਦੇ ਲਈ ਅੱਗੇ ਆਇਆ ਜਦੋਂ ਤੁਸੀਂ ਆਪਣੀ ਮਿਹਨਤ ਦੇ ਨਾਲ ਖੜੇ ਹੋਏ ਉਦੋਂ ਕਿਸੇ ਨੇ ਤੁਹਾਡੀ ਤਰੀਫ ਕੀਤੀ ਕਿਉਂ ਤੁਸੀਂ ਉਹਨਾਂ ਲੋਕਾਂ ਦੀ ਪਰਵਾਹ ਕਰ ਰਹੇ ਹੋ ਜਿਨ੍ਹਾਂ ਨੇ ਕਦੇ ਤੁਹਾਡੀ ਪਰਵਾਹ ਨਹੀਂ ਕੀਤੀ। ਮਾਂ ਮੈਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਕਿੰਨਾ ਦਰਦ ਛੁਪਿਆ ਹੈ। ਤੇਜਿੰਦਰਪਾਲ ਅੰਕਲ ਉਹ ਇਨਸਾਨ ਨੇ ਜੋ ਤੁਹਾਨੂੰ ਖੁਸ਼
ਰੱਖ ਸਕਦੇ ਨੇ ਤੇ ਮੈਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦੀ ਹਾਂ। ਆਖਿਰਕਾਰ ਪ੍ਰਦੀਪ ਨੇ ਆਪਣੀ ਤਰਕ ਨਾਲ ਜਸਵੰਤ ਜੀ ਨੂੰ ਇਸ ਰਿਸ਼ਤੇ ਦੇ ਲਈ ਮਨਾ ਲਿਆ। ਦੋ ਦਿਨ ਬਾਅਦ ਤਜਿੰਦਰ ਪਾਲ ਤੇ ਜਸਵੰਤ ਜੀ ਨੇ ਸਧਾਰਨ ਤਰੀਕੇ ਨਾਲ ਨਾਲ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਜਸਵੰਤ ਨੇ ਸੋਚਿਆ ਕਿ ਇਹ ਫੈਸਲਾ ਉਹਨਾਂ ਦੀ ਤੇ ਤਜਿੰਦਰ ਪਾਲ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਪਰ ਜਿਵੇਂ ਕਿ ਅਕਸਰ ਹੁੰਦਾ ਹੈ ਕਿ ਖੁਸ਼ੀਆਂ ਦੇ ਰਸਤੇ ਵਿੱਚ ਸਮਾਜ ਕੰਡੇ ਵਿਸ਼ਾ ਹੀ ਦਿੰਦਾ ਹੈ। ਸ਼ਾਮ ਨੂੰ ਤਜਿੰਦਰ ਪਾਲ ਕਿਸੇ ਕੰਮ ਤੋਂ ਜਸਵੰਤ ਦੇ ਘਰੇ ਆਇਆ ਸੀ। ਅਚਾਨਕ ਦਰਵਾਜ਼ੇ ਤੇ ਜ਼ੋਰ ਜ਼ੋਰ ਨਾਲ ਖੜਕੇ
ਦੀ ਆਵਾਜ਼ ਆਈ। ਕੋਈ ਦਰਵਾਜ਼ਾ ਖੜਕਾ ਰਿਹਾ ਸੀ। ਜਸਵੰਤ ਕੌਰ ਜੀ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਮਿਲਖੋ ਤੇ ਮਨਜੀਤੋ ਖੜੀਆਂ ਸੀ। ਜਿਨਹਾਂ ਨੇ ਪਹਿਲਾਂ ਵੀ ਜਸਵੰਤ ਕੌਰ ਜੀ ਦੇ ਚਰਿੱਤਰ ਤੇ ਸਵਾਲ ਚੁੱਕੇ ਸੀ। ਉਹਨਾਂ ਦੇ ਪਿੱਛੇ ਸੁਸਾਇਟੀ ਦੀਆਂ ਕੁਝ ਹੋਰ ਔਰਤਾਂ ਵੀ ਖੜੀਆਂ ਸੀ। ਇਹ ਕੀ ਸੁਣ ਰਹੇ ਹਾਂ ਅਸੀਂ ਇਸ ਉਮਰ ਵਿੱਚ ਵਿਆਹ ਉਹ ਵੀ ਉਦੋਂ ਜਦੋਂ ਤੁਹਾਡੀ ਧੀ ਦੀ ਵਿਆਹ ਦੀ ਉਮਰ ਹੈ। ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ। ਇੱਕ ਔਰਤ ਨੇ ਤਾਨਾ ਦਿੰਦੇ ਹੋਏ ਕਿਹਾ ਦੂਜੀ ਬੋਲੀ ਸਾਡੇ ਸਮਾਜ ਦੀ ਇੱਜਤ ਮਿੱਟੀ ਵਿੱਚ ਮਿਲਾ ਰਹੀ ਹੈ। ਇੱਥੇ ਸਾਡੀਆਂ ਬੇਟੀਆਂ ਵੱਡੀਆਂ ਹੋ
ਰਹੀਆਂ ਨੇ ਤੇ ਤੁਸੀਂ ਜਸਵੰਤ ਹੈਰਾਨ ਖੜੀ ਰਹੀ ਉਸਦੇ ਕੋਲ ਸ਼ਬਦ ਨਹੀਂ ਸੀ। ਤਜਿੰਦਰ ਪਾਲ ਨੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਸਾਡਾ ਨਿੱਜੀ ਮਾਮਲਾ ਹੈ ਤੁਸੀਂ ਬੇਵਜਾ ਇਸ ਨੂੰ ਤਮਾਸ਼ਾ ਨਾ ਬਣਾਓ। ਜਸਵੰਤ ਦੇ ਹੱਥ ਕੰਬ ਰਹੇ ਸੀ। ਸਮਝ ਨਹੀਂ ਆ ਰਿਹਾ ਸੀ ਕਿ ਗੱਲ ਨੂੰ ਕਿਵੇਂ ਸੰਭਾਲੇ ਤਾਂ ਪਿੱਛੋਂ ਇੱਕ ਕੜਕ ਦੀ ਆਵਾਜ਼ ਆਈ ਬਸ ਬਹੁਤ ਹੋ ਗਿਆ ਪ੍ਰਭਦੀਪ ਦੀ ਆਵਾਜ਼ ਵਿੱਚ ਗੁੱਸਾ ਤੇ ਦ੍ਰਿੜਤਾ ਦੋਵੇਂ ਹੀ ਸੀ। ਤੁਸੀਂ ਸਭ ਹੁੰਦੇ ਕੌਣ ਹੋ ਸਾਡੀ ਜ਼ਿੰਦਗੀ ਵਿੱਚ ਦਖਲ ਦੇਣ ਵਾਲੇ ਮੇਰੀ ਮਾਂ ਨੇ ਪੂਰੀ ਜ਼ਿੰਦਗੀ ਤੁਹਾਡੇ ਸਮਾਜ ਤੇ ਤੁਹਾਡੇ ਨਿਯਮਾਂ ਦੇ ਲਈ ਕੁਰਬਾਨੀ ਦਿੱਤੀ। ਜਦੋਂ ਮੇਰੇ ਪਿਤਾ ਦਾ
ਦਿਹਾਂਤ ਹੋਇਆ ਤਾਂ ਮਾਂ ਨੇ ਇਕੱਲੀ ਨੇ ਸੰਘਰਸ਼ ਕੀਤਾ। ਕੀ ਕਦੇ ਕਿਸੇ ਨੇ ਉਹਨਾਂ ਦੀ ਮਦਦ ਕੀਤੀ? ਉਦੋਂ ਕਿੱਥੇ ਸੀ ਇਹ ਸਮਾਜ ਅੱਜ ਮੇਰੀ ਮਾਂ ਨੇ ਆਪਣੀ ਖੁਸ਼ੀ ਦੇ ਲਈ ਇੱਕ ਫੈਸਲਾ ਲਿਆ ਹੈ ਤਾਂ ਇਸ ਵਿੱਚ ਗਲਤ ਕੀ ਹੈ ਤੇ ਜਦੋਂ ਮੈਂ ਉਹਨਾਂ ਦੀ ਧੀ ਇਸ ਫੈਸਲੇ ਵਿੱਚ ਉਹਨਾਂ ਦੇ ਨਾਲ ਹਾਂ ਤਾਂ ਤੁਸੀਂ ਸਭ ਕਿਉਂ ਪਰੇਸ਼ਾਨ ਹੋ ਪ੍ਰਭਦੀਪ ਦੀ ਆਵਾਜ਼ ਵਿੱਚ ਅਜਿਹੀ ਦ੍ਰਿੜਤਾ ਸੀ ਕਿ ਸਾਰੇ ਲੋਕਾਂ ਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ। ਪਰ ਪ੍ਰਭਦੀਪ ਨੇ ਆਪਣੀ ਗੱਲ ਜਾਰੀ ਰੱਖੀ। ਜਿਸ ਉਮਰ ਵਿੱਚ ਕੁੜੀਆਂ ਦਾ ਵਿਆਹ ਹੁੰਦਾ ਹੈ ਉਸ ਉਮਰ ਵਿੱਚ ਮੇਰੀ ਮਾਂ ਨੇ ਰੰਗਾਂ ਤੋਂ ਆਪਣਾ
ਨਾਤਾ ਤੋੜ ਕੇ ਸਫੈਦ ਰੰਗ ਪਾ ਲਿਆ ਸੀ। ਪਰ ਉਹਨਾਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਮੇਰੀ ਹਰ ਜ਼ਰੂਰਤ ਪੂਰੀ ਕਰਨ ਦੇ ਲਈ ਉਹਨਾਂ ਨੇ ਖੁਦ ਨੂੰ ਭੁਲਾ ਦਿੱਤਾ। ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਕਿਤੇ ਅੰਦਰ ਹੀ ਦਬਾ ਦਿੱਤਾ। ਇਥੋਂ ਤੱਕ ਕਿ ਜਦੋਂ ਮੈਂ ਕਹਿੰਦੀ ਸੀ ਕਿ ਮਾਂ ਕੋਈ ਚੰਗਾ ਕੱਪੜਾ ਪਾ ਲਾ ਤਾਂ ਉਹ ਮੁਸਕਰਾ ਕੇ ਕਹਿੰਦੀ ਸੀ ਛੱਡ ਨਾ ਮੈਨੂੰ ਕੌਣ ਦੇਖੇਗਾ? ਜਦੋਂ ਮੈਂ ਘਰੇ ਨਹੀਂ ਹੁੰਦੀ ਤਾਂ ਮਾਂ ਆਪਣੇ ਲਈ ਖਾਣਾ ਤੱਕ ਨਹੀਂ ਬਣਾਉਂਦੀ ਸੀ। ਇਹ ਸੋਚ ਕੇ ਕਿ ਇਕੱਲੀ ਦੇ ਲਈ ਕੀ ਬਣਾਵਾਂ ਤੇ ਹੁਣ ਉਹ ਮੇਰ ਮੇਰਾ ਵਿਆਹ ਕਰਵਾਉਣਾ
ਚਾਹੁੰਦੀ ਹੈ। ਸੋਚੋ ਜੇ ਮੇਰਾ ਵਿਆਹ ਹੋ ਗਿਆ ਤਾਂ ਉਹਨ੍ਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਕੌਣ ਖਿਆਲ ਰੱਖੇਗਾ ਉਹਨਾਂ ਦਾ ਕਿਸ ਦੇ ਲਈ ਉਹ ਜ਼ਿੰਦਗੀ ਜਿਉਵੇਗੀ। ਇਸ ਲਈ ਮੈਂ ਤੈਅ ਕੀਤਾ ਹੈ ਕਿ ਪਹਿਲਾਂ ਮੇਰੀ ਮਾਂ ਦਾ ਵਿਆਹ ਹੋਵੇਗਾ ਤੇ ਜਦੋਂ ਤੱਕ ਉਹਨਾਂ ਦਾ ਵਿਆਹ ਨਹੀਂ ਹੋਵੇਗਾ ਉਦੋਂ ਤੱਕ ਮੈਂ ਵਿਆਹ ਨਹੀਂ ਕਰਵਾਵਾਂਗੀ। ਕਹਿੰਦੇ ਹੋਏ ਪ੍ਰਦੀਪ ਆਪਣੀ ਮਾਂ ਦੇ ਗਲੇ ਲੱਗ ਕੇ ਰੋ ਪਈ। ਜਸਵੰਤ ਕੌਰ ਜੀ ਦੀਆਂ ਅੱਖਾਂ ਵਿੱਚ ਵੀ ਹੰਜੂ ਛਲਕ ਪਏ। ਪ੍ਰਭਦੀਪ ਦੀਆਂ ਗੱਲਾਂ ਨੇ ਸੁਸਾਇਟੀ ਦੀਆਂ ਔਰਤਾਂ ਨੂੰ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ। ਉਹ ਹੁਣ ਇੱਕ ਦੂਜੇ ਦੇ ਵੱਲ ਦੇਖ ਰਹੀਆਂ ਸੀ ਪਰ ਕਿਸੇ ਨੇ
ਕੋਈ ਜਵਾਬ ਨਹੀਂ ਦਿੱਤਾ। ਕਿਸੇ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਤਾਂ ਭੀੜ ਵਿੱਚੋਂ ਇੱਕ ਬਜ਼ੁਰਗ ਔਰਤ ਜੋ ਹੁਣ ਤੱਕ ਚੁੱਪ ਚਾਪ ਸਭ ਸੁਣ ਰਹੀ ਸੀ ਉਹ ਅੱਗੇ ਵਧੀ। ਜਸਵੰਤ ਬੇਟੀ ਅਸੀਂ ਤੈਨੂੰ ਹਮੇਸ਼ਾ ਮਿਹਨਤ ਕਰਦੇ ਹੀ ਦੇਖਿਆ ਹੈ। ਪ੍ਰਭ ਦੀ ਬੇਟੀ ਨੇ ਜੋ ਕਿਹਾ ਉਸ ਵਿੱਚ ਕੁਝ ਵੀ ਗਲਤ ਨਹੀਂ ਹੈ। ਸਾਨੂੰ ਜਾਂ ਇਹ ਸਮਾਜ ਨੂੰ ਕੋਈ ਹੱਕ ਨਹੀਂ ਹੈ ਤੇਰੀਆਂ ਖੁਸ਼ੀਆਂ ਵਿੱਚ ਵਿਘਣ ਪਾਉਣ ਦਾ। ਹਾਂ ਸ਼ਾਇਦ ਸਮਾਜ ਨੂੰ ਇਹ ਸਿੱਖਣ ਦਾ ਮੌਕਾ ਜਰੂਰ ਮਿਲੂਗਾ ਕਿ ਖੁਸ਼ੀਆਂ ਉਮਰ ਦੀ ਮੁਹਤਾਜ ਨਹੀਂ ਹੁੰਦੀਆਂ। ਕਿਸੇ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ। ਸਾਡਾ ਆਸ਼ੀਰਵਾਦ ਸਦਾ ਤੇਰੇ
ਨਾਲ ਹੈ। ਇਹ ਗੱਲ ਸੁਣ ਕੇ ਬਾਕੀ ਔਰਤਾਂ ਵੀ ਹੌਲੀ ਹੌਲੀ ਸਹਿਮਤ ਹੋਣ ਲੱਗੀਆਂ। ਤੁਹਾਡੀ ਬੇਟੀ ਨੇ ਜੋ ਕਿਹਾ ਉਹ ਅੱਜ ਕੱਲ੍ ਦੀ ਪੀੜੀ ਦੇ ਲਈ ਇੱਕ ਮਿਸਾਲ ਹੈ। ਕੁਝ ਹੀ ਸਮੇਂ ਵਿੱਚ ਮਾਹੌਲ ਬਦਲ ਗਿਆ ਜਿੱਥੇ ਕੁਝ ਦੇਰ ਪਹਿਲਾਂ ਤਾਨੇ ਤੇ ਆਰੋਪ ਸੀ ਉੱਥੇ ਹੁਣ ਸਮਰਥਨ ਤੇ ਸਲੌਤ ਹੋ ਰਹੀ ਸੀ। ਸਾਰੀਆਂ ਔਰਤਾਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇ ਕੇ ਆਪਣੇ ਘਰੇ ਚਲੀਆਂ ਗਈਆਂ। ਦੋ ਦਿਨ ਬਾਅਦ ਜਸਵੰਤ ਜੀ ਤੇ ਤਜਿੰਦਰ ਪਾਲ ਨੇ ਗੁਰਦੁਆਰਾ ਸਾਹਿਬ ਵਿੱਚ ਸਧਾਰਨ ਤਰੀਕੇ ਨਾਲ ਵਿਆਹ ਕਰਵਾ ਲਿਆ ਪ੍ਰਭਦੀਪ ਨੇ ਆਪਣੀ ਮਾਂ ਦਾ ਹੱਥ ਫੜ ਕੇ ਉਹਨਾਂ ਨੂੰ ਮੰਡਪ ਤੱਕ ਲਿਜਾਣ ਵਿੱਚ ਹਰ ਕਦਮ ਤੇ ਉਹਨਾਂ
ਦਾ ਸਾਥ ਦਿੱਤਾ। ਅੱਜ ਆਪਣੀ ਮਾਂ ਨੂੰ ਲਾਲ ਜੋੜੇ ਵਿੱਚ ਦੇਖ ਕੇ ਉਹ ਬਹੁਤ ਖੁਸ਼ ਸੀ। ਇਸ ਘਟਨਾ ਤੋਂ ਬਾਅਦ ਨਾ ਸਿਰਫ ਜਸਵੰਤ ਜੀ ਦੀ ਜ਼ਿੰਦਗੀ ਬਦਲੀ ਬਲਕਿ ਪੂਰੇ ਸਮਾਜ ਨੂੰ ਇੱਕ ਸੰਦੇਸ਼ ਵੀ ਮਿਲਿਆ ਕਿ ਖੁਸ਼ੀਆਂ ਤੇ ਸਭ ਦਾ ਹੱਕ ਹੁੰਦਾ ਹੈ। ਲੋਕਾਂ ਨੇ ਨਾ ਸਿਰਫ ਜਸਵੰਤ ਕੌਰ ਜੀ ਦੇ ਫੈਸਲੇ ਨੂੰ ਸਵੀਕਾਰ ਕੀਤਾ ਬਲਕਿ ਉਹਨਾਂ ਨੂੰ ਇੱਕ ਨਵੀਂ ਸ਼ੁਰੂਆਤ ਦੇ ਲਈ ਉਤਸ਼ਾਹਿਤ ਵੀ ਕੀਤਾ ਤੇ ਪ੍ਰਭਦੀਪ ਉਹ ਤਾਂ ਆਪਣੀ ਮਾਂ ਦੀ ਇਸ ਨਵੀਂ ਜ਼ਿੰਦਗੀ ਨੂੰ ਦੇਖ ਕੇ ਸੰਤੋਖ ਤੇ ਗਰਵ ਨਾਲ ਭਰ ਚੁੱਕੀ ਸੀ। ਜਸਵੰਤ ਤੇ ਤਜਿੰਦਰ ਪਾਲ ਦੇ ਘਰ ਵਿੱਚ ਹੁਣ ਖੁਸ਼ੀਆਂ ਦਾ ਮਾਹੌਲ ਸੀ। ਜਿੱਥੇ ਕਦੇ
ਤਨਹਾਈ ਦਾ ਸਨਾਟਾ ਪਸਰਿਆ ਸੀ ਉੱਥੇ ਹੁਣ ਹਾਸਾ ਖੁਸ਼ੀ ਤੇ ਪਿਆਰ ਦੀ ਗੂੰਜ ਸੀ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰ ਦੇਣਾ। ਅਤੇ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਲਦ ਮਿਲਦੇ ਹਾਂ ਦੋਸਤੋ ਹੋਰ ਨਵੀਂ ਦਿਲਚਸਪ ਤੇ ਪਰਿਵਾਰਕ ਕਹਾਣੀ ਦੇ ਨਾਲ ਧੰਨਵਾਦ ਜੀ।